ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

WIK ਰਹਿਰਾਸ (8) ਸਟੀਕ ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ॥ (ਜੋ ਜੀਵਾਂ ਦੇ ਕਰਮਾਂ ਨੂੰ) ਲਿਖਣਾ ਜਾਣਦੇ ਹਨ, ਜੋ ਅਤੇ ਜਿਨ੍ਹਾਂ ਦੀ) ਲਿਖੀ ਲਿਖਤ (ਨੂੰ ਵੇਖਕੇ) ਧਰਮ (ਰਾਜ ਜੀਵਾਂ ਦੇ ਕਰਮਾਂ ਦੀ) ਵੀਚਾਰ ਕਰਦਾ ਹੈ, (ਉਹ ਚਿਤ ਗੁਪਤ ਭੀ ਤੈਨੂੰ ਗਾਉਂਦੇ ਹਨ। ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ॥ (ਜੋ) ਤੇਰੇ ਸਵਾਰੇ ਹੋਏ ਸਦਾ ਸੋਭਾ ਪਾ ਰਹੇ ਹਨ, (ਉਹ) ਸ਼ਿਵਜੀ,ਬ੍ਰਹਮਾਂ ਤੇ ਦੇਵੀ (ਆਦਿਕ ਭੀ) ਤੈਨੂੰ ਗਾਉਂਦੇ ਹਨ। ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆਂ ਦਰਿ ਨਾਲੇ॥ ‘ਇੰਦ੍ਰ ਤਖਤ' ਤੇ ਬੈਠੇ ਇੰਦ੍ਰ ਭੀ ਤੈਨੂੰ ਗਾਉਂਦੇ ਹਨ, ਅਤੇ ਆਦਰ ਨਾਲ ਦੇਵਤੇ (ਭੀ ਤੈਨੂੰ ਗਾਉਂਦੇ ਹਨ)। ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੈ॥ ਸਿਧ (ਪੁਰਸ਼) ਸਮਾਧੀ ਵਿਚ (ਹੋਕੇ) ਤੈਨੂੰ ਗਾਉਂਦੇ ਹਨ, ਅਤੇ ਸਾਧੂ (ਜਨ) ਵਿਚਾਰਾਂ(ਦਵਾਰੇ)ਤੈਨੂੰ ਗਾਉਂਦੇ ਹਨ। KM KOKOT FIT #INK WATA