ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿਰਾਸ (੮) ਸਟੀਕ THANK ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ॥੧॥ ਉਹ ਸਾਹਿਬ ਪਾਤਿਸ਼ਾਹਾਂ ਦਾ ਭੀ ਪਾਤਸ਼ਾਹ ਹੈ, ਸਾਨੂੰ (ਉਸਦੇ) ਹੁਕਮ ਵਿਚ ਹੀ ਰਹਿਣਾ (ਚਾਹੀਦਾ ਹੈ)॥੧॥ THANK ਆਸਾ ਮਹਲਾ ੧ 11 ਸੁਣਿ ਵਡਾ ਆਖੈ ਸਭੁ ਕੋਇ॥ ਕੇਵਡੁ ਵਡਾ ਡੀਠਾ ਹੋਇ॥ (ਹੇ ਵਾਹਿਗੁਰੂ! ਤੈਨੂੰ) ਸਭ ਕੋਈ ਸੁਣਕੇ ਹੀ ਵੱਡਾ ਆਖਦਾ ਹੈ।ਕਿੱਡਾ ਕੁ ਵੱਡਾ (ਹੈ? ਏਹ ਕੋਈ ਨਹੀਂ ਦੱਸਦਾ, ਜੇ) ਕਿਸੇ ਡਿੱਠਾ ਹੋਵੇ (ਤਾਂ ਦੱਸੇ)। ਕੀਮਤਿ ਪਾਇ ਨ ਕਹਿਆ ਜਾਇ॥ ਨ ਕਹਣੈ ਵਾਲੇ ਤੇਰੇ ਰਹੈ ਸਮਾਇ॥ ੧॥ (ਸੰਤਾਂ ਨੇ ਤੇਰਾ) ਮੁੱਲ ਪਾਇਆ (ਹੈ, ਅਰਥਾਤ ਤੇਰੀ ਕਦਰ ਪਾਈ ਹੈ, ਪਰ ਉਹ ਮੁੱਲ ਭੀ) ਕਿਹਾ ਨਹੀਂ ਜਾਂਦਾ। (ਕਿਉਂਕਿ) ਕਹਿਣ ਵਾਲੇ (ਹਨ ਇੰਦ੍ਰ, ਅਤੇ ਉਹ) ਤੇਰੇ (ਨਾਮ ਵਿਚ) ਸਮਾ ਰਹੇ ਹਨ, ਤਾਂ ਆਖੇ ਕੋਣ?॥੧॥ ਵਡੇਮੇਰੇਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਇ ਨ ਜਾਣੈ ਤੇਰਾ ਕੀਤਾ ਕੇਵਡੁ ਚੀਰਾ॥ ੧॥ ਰਹਾਉ॥ AKIKARA