ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯ ) ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ॥ ਨਾਮ ਦੇ) ਬਣਨੇ ਕਰਕੇ ਸ਼ਿਵਜੀ, ਬ੍ਰਹਮਾ ਤੇ ਇੰਦ (ਭੀ . ਜਗਤ ਵਿੱਚ ਪੁਜੇ ਗਏ ਹਨ) । (ਨਾਮ ਦੇ) ਸੁਣਨੇ ਕਰਕੇ ਮੰਦੇ (ਪੁਰਸ਼ ਭੀ) [ਮੁਖ] ਉੱਤਮ (ਸਲਾਹੁਣ ਯੋਗ ਹੋ ਗਏ ਹਨ)। ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ (ਨਾਮ ਦੇ) ਸੁਣਨੇ ਕਰਕੇ ਜੋਗ (ਦੀ) ਜੁਗਤੀ (ਤੇ) ਤਨ ਦਾ ਭੇਦ (ਪਾ ਲਈ ਦਾ ਹੈ) । (ਅਤੇ ਨਾਮ ਦੇ) ਸੁਣਨੇ ਕਰਕੇ ਸ਼ਾਸਤਾਂ, ਸਿੰਮਤੀਆਂ ਤੇ ਵੇਦਾਂ ਦਾ ਗਿਆਨ ਪਾ ਲਈਦਾ ਹੈ । ਇਥੇ ‘ਵੇਦਾ' ਪਦ ਵਿੱਚ ਸਲੇਸਾਲੰਕਾਰ ਹੈ, ਇਸ ਲਈ ਇਸਦੇ ਦੋ ਅਰਥ 'ਵੇਦ' ਤੇ 'ਗਿਆਨ' ਹਨ। ਦੀ ੧੮ ਸਫੇ ਦੀ ਬਾਕੀ ਇਹ ਦੁਖ ਦੋਸ਼' ਤੋਂ ਬਣਿਆ ਹੈ,ਜਿਸ ਦਾ ਅਰਥ ‘ਗੁਨਾਂਹ ਜਾਂ ਅਪਰਾਧ ਹੈ, ਜਿਥੇ ਦੁਖ ਸੁਖ ਨਾਲ ਜਾਂ ਦੁਖ ਰੋਗ ਨਾਲ ਆਵੇ ਉਥੇ ਦੁਖ ਦਾ ਅਰਥ ਦੁਖ ਹੁੰਦਾਹੈ, ਅਤੇ ਜਿਥੇ ਦੂਖ ਪਾਪ ਨਾਲ ਆਵੇ ਉਥੇ ਇਸਦਾ ਅਰਥ ਗੁਨਾਂਹ ਹੁੰਦਾ ਹੈ-ਜੈਸਾ ਕਿ ‘ਜਾਤੇ ਦੁਖ ਪਾਪ ਨਹਿ ਭੇਟੇ ਕਾਲ ਜਾਲ ਤੇ ਤਾਗੋ । (ਪਾਤਸ਼ਾਹੀ ੧੦)

  • ਸਲੇਖ ਅਲੰਕਿਤ ਅਰਬ ਬਹੁ ਜਹਾਂ ਸਬਦ ਮੈਂ ਹੋਤ ॥ ਹੰਤ ਨ ਪੂਰਨ ਨੇਹੁ ਬਿਨ ਮੁਖ ਦੁਤਿ ਦੀਪ ਉਦੋਡ {1 (ਭਾਖਾ ਭੂਖਨ)

ਅਰਥਾਤ ਜਿਥੇ ਇਕ ਸ਼ਬਦ ਵਿੱਚ ਬਹੁਤੇ ਅਰਬ ਹੋਣ, ਉਥੇ ਸਲੇਸ 'ਅਲੰਕਾਰ’ ਹੁੰਦਾ ਹੈ । ਜਿਵੇਂ ਇਸ ਦੋਹਰੇ ਵਿੱਚ ‘ਨੇਹ ਦੇ ਅਰਥ ਪ੍ਰੇਮ’ ਤੇ ‘ਤੇਲ ਹੈ । ਇਸ ਦਾ ਭਾਵ ਹੈ ਕਿ ਪੂਰਨ ਪ੍ਰੇਮ ਬਿਨਾ ਦਰਸ਼ਨ ਨਹੀਂ ਹੁੰਦੇ,ਅਤੇ ਤੇਲਤੋਂ ਬਿਨਾਂ ਦੀਵੇ ਵਿੱਚੋਂ ਪ੍ਰਕਾਸ਼ ਨਹੀਂ ਹੁੰਦਾ।