ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਰਹਿਰਾਸ ( ੧੭) ਸਟੀਕ ਮਾਂ,ਪਿਉ,ਸਬੰਧੀ, ਪੁਤ੍ਰ ਤੇ ਇਸਤ੍ਰੀ(ਆਦਿਕਾਂ ਵਿਚੋਂ) ਕੋਈ ਭੀ ਕਿਸੇ ਦੀ ਓਟ ਨਹੀਂ ਬਣਦਾ। ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥੨॥ (ਜਦ ਕਿ) ਵਾਹਿਗੁਰੂ ਬੰਦੇ ਬੰਦੇ ਨੂੰ ਰਿਜਕ [ਸੰਬਾਹੇ] ਪੁਚਾਂਦਾ ਹੈ, (ਤਾਂ ਹੇ) ਮਨ! (ਤੂੰ) ਕਿਉਂ ਡਰਦਾ ਹੈਂ?॥੨॥ ਉਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ (ਵੇਖ!)[ਉਡੋ] ਕੂੰਜਾਂ ਸੈਂਕੜੇ ਕੋਹਾਂ ਤੋਂ ਉੱਡਕੇ (ਇਥੇ) ਆਉਂਦੀਆਂ ਹਨ, ਅਤੇ ਉਨ੍ਹਾਂ ਨੇ ਬੱਚਿਆਂ ਪਿੱਛੇ ਛੱਡਿਆ ਹੁੰਦਾ ਹੈ। ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ॥੩॥ ਉਨ੍ਹਾਂ (ਬੱਚਿਆਂ ਨੂੰ ਕੌਣ ਖਿਡਾਂਦਾ ਹੈ? ਅਤੇ ਕੌਣ ਚੋਗਾ ਦੇਂਦਾ ਹੈ? (ਹੇ ਭਾਈ! ਕਦੇ) ਮਨ ਵਿਚ (ਇਸ ਗੱਲ ਦਾ) [ਸਿਮਰਨ] ਵਿਚਾਰ ਕੀਤਾ ਜੇ?॥੩॥ ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ॥ TAAY RAAG W K