ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਰਾਸ

(21)

ਸਟੀਕ

ਅਚਰਜ ਕੌਤਕ ਹਨ।

ਤੂੰ ਆਪੇ ਦਾਤਾ ਆਪੇ ਭੁਗਤਾ ਜੀ
ਹਉ ਤੁਧੁ ਬਿਨੁ ਅਵਰੁ ਨ ਜਾਣਾ॥

(ਹੇ ਹਰੀ ਜੀ! ਤੂੰ ਆਪੇ ਹੀ ਦੇਣ ਵਾਲਾ ਹੈਂ (ਅਤੇ) ਆਪੇ (ਹੀ ਲੈਕੇ) [ਭੁਗਤਾ] ਛਕਨ ਵਾਲਾ ਹੈਂ, ਮੈਂ ਤਾਂ ਤੈਥੋਂ ਬਿਨਾਂ ਹੋਰ ਕਿਸੇ ਨੂੰ) ਨਹੀਂ ਜਾਣਦਾ।

ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ
ਤੇਰੇ ਕਿਆ ਗੁਣ ਆਖਿ ਵਖਾਣਾ॥

ਹੇ ਪਾਰਬ੍ਰਹਮ! ਤੂੰ ਬੇਅੰਤ (ਹੈ, ਬੇਅੰਤ) ਹੈਂ, ਮੈਂ) ਤੇਰੇ ਕਿਆ ਗੁਣ ਆਖਿ ਵਖਾਣਾ।।

ਜੋ ਸੇਵਹਿ ਜੋ ਸੇਵਹਿ ਤੁਧੁ ਜੀ
ਜਨੁ ਨਾਨਕੁ ਤਿਨ ਕੁਰਬਾਣਾ॥੨॥

(ਹੇ ਵਾਹਿਗੁਰੂ) ਜੀ ! ਜੋ ਤੈਨੂੰ (ਮਨ ਕਰਕੇ ਸਿਮਰਦੇ ਹਨ,ਅਤੇ ਜੋ (ਤੈਨੂੰ ਬਾਣੀ ਕਰਕੇ) ਜਪਦੇ ਹਨ, ਸਤਿਗੁਰੂ ਜੀ (ਆਖਦੇ ਹਨ) ਦਾਸ ਤਾਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ॥੨॥

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ
ਸੇ ਜਨ ਜੁਗ ਮਹਿ ਸੁਖਵਾਸੀ॥

ਹੇ ਹਰੀ ਜੀ! (ਜੋ) ਤੈਨੂੰ ਚਿੰਤਨ ਕਰਦੇ ਹਨ, (ਅਤੇ ਜੇਹੜੇ ਤੇਰੇ) ਹਰਿ (ਨਾਮ ਨੂੰ) ਜਪਦੇ ਹਨ, ਉਹ ਪੁਰਸ਼ (ਇਸ ਕਲ) ਜੁਗ ਵਿਚ ਸੁਖੀ ਵਸਦੇ ਹਨ।