ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦ ) ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥ (ਇਨ੍ਹਾਂ ਤੁਕਾਂ ਦਾ ਅਰਥ ਪਿਛੇ ਹੋ ਚੁਕਾ ਹੈ) ।

ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥

(ਨਾਮ ਦੇ) ਸੁਣਿਆਂ ਹੀ ਸੱਤ, ਸੰਤੋਖ ਤੇ ਗਿਆਨ ਪ੍ਰਾਪਤ ਹੈ। ਜਾਂਦਾ ਹੈ) । (ਨਾਮ ਦੇ) ਸੁਣਿਆਂ ਹੀ ਅਠਾਠ ਤੀਰਥਾਂ ਦੇ ਇਸ਼ਨਾਨ ਦਾ ਛਲ (ਮਿਲ ਜਾਂਦਾ ਹੈ) । ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ (ਨਾਮ ਦੇ) ਸੁਣਿਆਂ ਹੀ (ਸਾਰੀਆਂ) [ਪੜਿ ਵਿਦਯਾ ਦੇ ਪੜਣ ਦਾ [ਮਾਨ ਵਿਚਾਰ ਪਾ ਲਈਦਾ ਹੈ । (ਨਾਮ ਦੀ) ਸੁਣਨ ਵਾਲੇ ਦਾ ਸਹਜ (ਪਦ) ਵਿੱਚ ਧਿਆਨ ਲਗ ਜਾਂਦਾ ਹੈ । ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧oll :(ਇਸ ਦਾ ਅਰਥ ਪਿਛੇ ਹੋ ਚੁਕਾ ਹੈ) ਸੁਣਿਐ ਸਰਾ ਗੁਣਾ ਕੇ ਗਾਹl ਸੁਣਿਐ ਸੇਖ ਪੀਰ ਪਾਤਿਸਾਹ ॥