ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਰਹਿਰਾਸ
(23)
ਸਟੀਕ
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ
ਭਰੇ ਬਿਅੰਤ ਬੇਅੰਤਾ ॥
ਹੇ ਬੇਅੰਤ ਰੂਪ ਜੀ ! ਤੇਰੀ (ਪ੍ਰਾਪਤੀ ਦਾ ਸਾਧਨ ਤੇਰੀ ਭਗਤੀ ਹੈ, (ਉਸ) ਭਗਤੀ ਦੇ ਭਰੇ ਹੋਏ ਭੰਡਾਰੇ ਭਗਤ ਜਨ ਬੇਅੰਤ ਹਨ।
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ
ਹਰਿ ਅਨਿਕ ਅਨੇਕ ਅਨੰਤਾ ॥
ਹੇ ਅਨੰਤ ਹਰੀ ਜੀ ! (ਜੋ) ਤੇਰੇ ਅਨੇਕਾਂ ਭਗਤ(ਹਨ, ਉਹ) ਭਗਤ (ਜਨ) ਭੌਰੇ (ਦਰਸ਼ਨ ਵਾਸਤੇ) ਤੈਨੂੰ ਅਨੇਕ (ਤਰਾਂ ਨਾਲ) ਸਲਾਹੁੰਦੇ ਹਨ।
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ
ਤਪੁ ਤਾਪਹਿ ਜਪਹਿ ਬੇਅੰਤਾ ॥
ਹੇ ਹਰੀ ਜੀ ! ਤੇਰੀ ਅਨੇਕ (ਤਰ੍ਹਾਂ ਦੀ) ਪੂਜਾ (ਹੈ, ਉਸਨੂੰ) ਅਨੇਕਾਂ ਹੀ ਕਰਦੇ ਹਨ, ਅਤੇ ਬੇਅੰਤ ਹੀ ਤਪ [ਤਾਪਹਿ] ਕਰਦੇ ਹਨ ਅਤੇ ਜਾਪ ਨੂੰ ਜਪਦੇ ਹਨ।
ਤੇਰੇ ਅਨੇਕ ਤੇਰੇ ਅਨੇਕ ਪੜਹਿ
ਬਹੁ ਸਿਮ੍ਰਿਤਿ ਸਾਸਤ ਜੀ
ਕਰਿ ਕਿਰਿਆ ਖਟੁ ਕਰਮ ਕਰੰਤਾ ॥
ਤੇਰੇ (ਦਰਸ਼ਨ ਦੀ ਸਿਕ ਵਾਲੇ) ਅਨੇਕਾਂ (ਹੀ) ਤੇਰੇ ਪਿਆਰੇ) ਅਨੇਕਾਂ ਸ਼ਾਸਤਾਂ ਸਿੰਮ੍ਰਤੀਆਂ ਨੂੰ ਪੜ੍ਹਦੇ ਹਨ, ਅਤੇ