ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧ ) (ਜਿਨ੍ਹਾਂ ਨੇ ਨਾਮ) ਸੁਣਿਆ ਹੈ, (ਉਹ) ਗੁਣਾਂ ਦੇ [ਸਰਾ ਸਮੁੰਦਰ ਵਾਹਿਗੁਰ] ਵਿੱਚ) [ਗਾਹ] ਥਾਂ ਪਾਉਂਦੇ ਹਨ, ਅਰਥਾਤ ਵਾਹਿਗੁਰੂ ਨਾਲ ਅਭੇਦ ਹੋ ਜਾਂਦੇ ਹਨ) । (ਜਿਨ੍ਹਾਂ ਨੇ ਨਾਮ) ਸੁਣਿਆ ਹੈ, (ਉਹ) ਸੇਖਾਂ ਪੀਰਾਂ (ਦੇ ਭੀ) ਪਾਤਸ਼ਾਹ (ਹੋ ਜਾਂਦੇ ਹਨ) । ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ (ਨਾਮ ਦੇ) ਸੁਣਨੇ ਕਰਕੇ [ਅੱਧੇ*] ਅਗਿਆਨੀ ਨੂੰ ਭੀ ਮੁਕਤੀ ਦਾ ਰਾਹ | ਆਨ (ਲੱਭ) ਪੈਂਦਾ ਹੈ । (ਨਾਮ ਦੇ) ਸੁਣਨੇ ਕਰਕੇ {ਅਸਗਾਹ] ਅਬਾਹ (ਸੰਸਾਰ ਦੀ ਭੀ) ਹਾਬ ਹੋ ਜਾਂਦੀ ਹੈ । (ਅਰਥਾਤ ਸੰਸਾਰ ਦੀ ਅਸਲੀਅਤ ਸਮਝੀ ਜਾਂਦੀ ਹੈ । ਨਾਨਕ ਭਗਤਾ ਸਦਾ ਵਿਗਾਸੁ ॥ ਦੁਖ ਪਾਪ ਕਾ ਨਾਸੁ ॥੧੧॥ ਸਤਿਗੁਰੁ ਜੀ (ਆਖਦੇ ਹਨ) ਭਗਤਾਂ ਨੂੰ ਸਦਾ ਹੀ ਅਨੰਦ ਹੈ, · (ਕਿਉਂਕਿ ਨਾਮ ਦੇ) ਸੁਣਨੇ ਕਰਕੇ (ਉਨ੍ਹਾਂ ਦੇ) ਦੋਖਾਂ ਤੇ ਪਾਪਾਂ ਦਾ ਨਾਸ ਹੋ ਗਿਆ ਹੈ ॥ ੧॥ ਪ੍ਰਸ਼ਨ:-ਜਿਨ੍ਹਾਂ ਨੇ ਸੁਣਕੇ ਮੰਨਣਾ ਕੀਤਾ ਹੈ, ਉਨ੍ਹਾਂ ਦੀ ਗਤੀ - ਪ੍ਰਗਟ ਕਰੋ, ਸਿੱਧਾਂ ਦਾ ਇਹ ਪ੍ਰਸ਼ਨ ਸੁਣਕੇ ਗੁਰੂ ਜੀ ਨੇ ਉੱਤਰ ਦਿੱਤਾ: ਮੰਨੇ ਕੀ ਗਤਿ ਕਹੀ ਨ ਜਾਇ ॥ ਜੇਕੋ ਕਹੈ ਪਿਛੈ ਪਛੁਤਾਇ ॥ · *ਅੰਧੇ ਏਹ ਨ ਆਖੀਅਨਿ ਜਿਨਿ ਮੁਖ ਲੋਇਣ ਨਾਹਿ ॥ ਅਧੇ ਸੋਈ ਨਾਨਕਾ ਜਿ ਖਸਮਹੁ ਘੁਥੇ ਜਾਹਿ ॥: ਰਾਮ ਮ ੨)