ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/243

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਰਾਸ

(35)

ਸਟੀਕ


ਕਾਲ=ਅੰਤ ਕਰਤ ਸਭ ਜਗ ਕੇ ਕਾਲਾ ॥
ਨਾਮ ਕਾਲ ਤਾਂਤੇ ਜਗ ਡਾਲਾ ॥ (ਚਵੀ ਅਵਤਾਰ)

ਕਾਲ (ਜੀ ਦੀ ਆਗਯਾ) ਪਾਕੇ ਬ੍ਰਹਮਾ ਨੇ ਸਰੀਰ ਧਾਰਿਆ ਸੀ, ਕਾਲ (ਜੀ ਦੀ ਪ੍ਰੇਰਨਾ) ਪਾਕੇ ਸ਼ਿਵਜੀ ਪੈਦਾ ਹੋਇਆ ਸੀ, ਕਾਲ (ਜੀ ਦੀ ਪ੍ਰੇਰਨਾ) ਪਾਕੇ ਵਿਸ਼ਨੂੰ ਨੇ (ਅਪਨਾ) ਪ੍ਰਕਾਸ਼ ਕੀਤਾ ਸੀ, (ਇਹ) ਸਾਰਾ (ਜਗਤ) ਕਾਲ ਜੀ ਦਾ ਤਮਾਸ਼ਾ ਬਨਾਇਆ ਹੋਇਆ ਹੈ॥੭॥

ਜਿਸ ਕਾਲ ਜੀ ਨੇ ਸ਼ਿਵਜੀ ਨੂੰ ਜੋਗੀ ਕੀਤਾ ਸੀ,ਜਿਸ ਕਾਲ ਪਾਸੋਂ) ਵੇਦਾਂ ਦਾ ਰਾਜ਼ [ਭੇਦ ਬ੍ਰਹਮਾ ਜੀ ਨੂੰ (ਪ੍ਰਾਪਤ ਹੋਇਆ ਸੀ।ਜਿਸ ਕਾਲ ਨੇ ਸਾਰੇ ਲੋਕਾਂ ਨੂੰ ਸਵਾਰਿਆ ਹੈ,ਉਸ ਕਾਲ ਜੀ ਨੂੰ ਮੇਰੀ ਨਮਸਕਾਰ ਹੈ॥੮॥

ਜਵਨ ਕਾਲ ਸਭ ਜਗਤ ਬਨਾਯੋ॥
ਦੇਵ ਦੈਤ ਜੱਛਨ ਉਪਜਾਯੋ॥
ਆਦਿ ਅੰਤ ਏਕੈ ਅਵਤਾਰਾ॥
ਸੋਈ ਗੁਰੂ ਸਮਝਿਅਹੁ ਹਮਾਰਾ॥੯॥
ਨਮਸਕਾਰ ਤਿਸਹੀ ਕੋ ਹਮਾਰੀ॥
ਸਕਲ ਪ੍ਯਾ ਜਿਨ ਆਪ ਸਵਾਰੀ॥
ਸਿਵਕਨ ਕੋ ਸਿਵਗਨ ਸੁਖ ਦੀਓ ॥
ਸੱਤ੍ਰਨ ਕੋ ਪਲ ਮੋ ਬਧੁ ਕੀਓ॥੧੦॥

ਜਿਸ ਕਾਲ ਨੇ ਸਾਰਾ ਜਗਤ ਬਨਾਯਾ ਹੈ, ਦੇਵਤੇ,