ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਰਹਿਰਾਸ
(38)
ਸਟੀਕ
ਤਦ ਏਹ ਖਲਕਤ ਅਪਾਰ ਤਰ੍ਹਾਂ ਦੀ)ਦੇਹਾਂ ਧਾਰਨ ਕਰ ਲੈਂਦੀ ਹੈ। ਜਦ ਕਦੇ ਆਪਨੇ ਵਿਚ ਸੰਕੋਚ ਕਰਦੇ ਹੋ, ਤਦ ਸਾਰੀਆਂ ਦੇਹਾਂ ਤੁਹਾਡੇ ਵਿਚ ਹੀ ਮਿਲ ਜਾਂਦੀਆਂ ਹਨ॥੧੩॥
ਸਾਰੀ ਸ੍ਰਿਸ਼ਟੀ ਨੇ ਜਿੰਨੇ ਭੀ ਮੂੰਹ ਤੇ ਸਰੀਰ ਧਾਰੇ (ਹੋਏ ਹਨ, ਉਹ ਸਾਰੇ) ਆਪੋ ਆਪਨੀ ਸਮਝ ਅਨੁਸਾਰ ਤੇਰੇ ਗੁਨ) ਕਥਨ ਕਰਦੇ ਹਨ। (ਪਰ) ਤੁਸੀਂ ਸਭਨਾਂ ਤੋਂ ਨਿਰਲੇਪ ਰਹਿੰਦੇ ਹੋ,(ਇਸ)ਭੇਦ ਨੂੰ ਵੇਦ ਅਤੇ ਵਿਦਵਾਨ ਲੋਕ ਜਾਣਦੇ ਹਨ।।੧੪॥
ਨਿਰੰਕਾਰ ਨ੍ਰਿਬਿਕਾਰ ਨਿਰਲੰਭ॥
ਆਦਿ ਅਨੀਲ ਅਨਾਦਿ ਅਸੰਭ॥
ਤਾਕਾ ਮੂੜ ਉਚਾਰਤ ਭੇਦਾ॥
ਜਾਕਾ ਭੇਵ ਨ ਪਾਵਤ ਬੇਦਾ॥੧੫॥
ਤਾਕੋ ਕਰ ਪਾਹਨ ਅਨੁਮਾਨਤ॥
ਮਹਾਂ ਮੂੜ੍ਹ ਕਛੁ ਭੇਦ ਨ ਜਾਨਤ॥
ਮਹਾਂਦੇਵ ਕੋ ਕਹਤ ਸਦਾ ਸ਼ਿਵ॥
ਨਿਰੰਕਾਰਕਾ ਚੀਨਤ ਨਹਿ ਭਿਵ॥੧੬॥
ਨਿਰਲੰਭ=ਅਲੰਭ=ਆਸਰਾ] ਆਸਰੇ ਤੋਂ ਰਹਿਤ। ਅਸੰਭ=[ਸੰਭਵ ਪੈਦਾ ਨਹੀਂ ਹੋਯਾ। ਅਨੁਮਾਨਤ=ਅਨੁਮਾਨ ਕਰਦਾ ਹੈ ਵਿਚਾਰਦਾ ਹੈ| ਪਾਹਨ=ਪੱਥਰ, [ਭਾਵ-ਠਾਕਰ]।