ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਰਾਸ

(39)

ਸਟੀਕ


(ਜੋ)ਸਰੀਰ ਤੋਂ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਤੂ ਆਸਰੇ ਤੋਂ ਰਹਿਤ ਹੈ, (ਜੋ ਸਭ ਦਾ) ਮੁੱਢ ਤੇ ਗਿਣਤੀ ਤੋਂ ਹਿਤ ਹੈ, (ਜਿਸਦਾ) ਮੁੱਢ ਨਹੀਂ ਹੈ (ਤੇ ਜੋ) ਪੈਦਾ ਨਹੀਂ ਯਾ ਹੈ।ਮੂਰਖ (ਪੰਡਤ) ਉਸਦਾ ਉਚਾਰਨ ਕਰਦਾ ਹੈ, ਜਿਸਦਾ ਭੇਦ ਵੇਦਾਂ (ਤੇ ਵੇਦ ਵਕਤਿਆਂ ਨੇ) ਨਹੀਂ ਪਾਇਆ ਹੈ ॥੧੫॥

ਉਸਨੂੰ ਪੱਥਰ ਕਰਕੇ ਮੰਨਦਾ ਹੈ,ਮਹਾਂ ਮੂਰਖ(ਉਸਦਾ) ਕੁਝ ਭੀ ਭੇਦ ਨਹੀਂ ਜਾਣਦਾ ਹੈ। ਮਹਾਂਦੇਵ [ਸ਼ਿਵਜੀ ਨੂੰ ਹ ਸਦਾ ਸ਼ਿਵ [ਕਲਿਆਨ ਸਰੂਪ ਕਹਿੰਦਾ ਹੈ, ਅਕਾਰ ਤੋਂ ਰਹਿਤ (ਪ੍ਰਭੂ) ਦਾ ਕੁਝ ਭੇਦ ਨਹੀਂ ਪਛਾਨਦਾ ਹੈ।੧੬।

ਆਪ ਆਪਨੀ ਬੁਧਿ ਹੈ ਜੇਤੀ॥
ਬਰਣਤ ਭਿੰਨ ਭਿੰਨ ਤੁਹਿ ਤੇਤੀ॥
ਤੁਮਰਾ ਲਖਾ ਨ ਜਾਇ ਪਸਾਰਾ॥
ਕਿਹ ਬਿਧਿ ਸਜਾ ਪ੍ਰਿਥਮ ਸੰਸਾਰਾ॥੧੭॥
ਏਕੈ ਰੂਪ ਅਨੂਪ ਸਰੂਪਾ॥
ਰੰਕ ਭਯੋ ਰਾਵ ਕਹੀ ਭੂਪਾ॥
ਅੰਡਜ ਜੇਰਜ ਸੇਤਜ ਕੀਨੀ ॥
ਉਤਭੁਜ ਖਾਨਿ ਬਹੁਰ ਰਚਿ ਦੀਨੀ॥੧੮॥

(ਮਨੁਖਾਂ ਦੀ) ਜਿੰਨੀ ਕੁ ਆਪਨੀ ਆਪਨੀ ਅਕਲ ਹੈ ਉਸਦੇ ਅਨੁਸਾਰ ਹੀ ਉਹ ਸਾਰੇ)ਤੇਰੀ (ਮਹਿਮਾ) ਉੱਨੀ ਕੁ ਹੀ