ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਮ ਨੂੰ) ਮੰਨਣ ਵਾਲੇ ਦੀ ਗਤੀ (ਕਿਸੇ ਤੋਂ ਭੀ) ਕ ਹੀ ਨਹੀਂ ਜਾਂਦੀ । (ਭਲਾ)ਜੇ ਕੋਈ ਕਹੇਗਾ (ਤਾਂ) ਮਗਰੋਂ ਪਛਤਾਏਗਾ,(ਅਰਥਾਤ) ਆਪਣੇ ਕਥਨ ਨੂੰ ਅਧੂਰਾ ਸਮਝਕੇ ਆਪੇ ਸ਼ਰਮਿੰਦਾ ਹੋਵੇਗਾ । ਕਾਗਦਿ ਕਲਮ ਨ ਲਿਖਣਹਾਰੁ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਕਾਗਤ, ਕਲਮ (ਤੇ ਦ ਵਾਤ ) ਅਤੇ ਕੋਈ ਲਿਖਾਰੀ ਭੀ ਨਹੀਂ ਹੈ, ( ਅਜੇਹਾ ਕੋਈ ਦਿੱਸਦਾ ਹੀ ਨਹੀਂ, ਜਿਸ ਨਾਲ) ਬਹਿਕੇ (ਨਾਮ ਦੇ) ਮੰਨਣ ਵਾਲੇ ਦੀ ਵੀਚਾਰ ਕੀਤੀ ਜਾਏ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇਕੋ ਮੰਨਿ ਜਾਣੈ ਮਨਿ ਕੋਇ॥੧੨॥ [ਨਿਰੰਜਨੁ ਸੁਧ ਸਰੂਪ (ਵਾਹਿਗੁਰੂ ਦੇ) ਨਾਮ (ਮੰਨਣ ਦਾ) ਅਜੇਹਾ (ਤਾਪ) ਹੁੰਦਾ ਹੈ । (ਜੋ ਕਿਹਾ ਨਹੀਂ ਜਾਂਦਾ) ਜੇਹੜਾ (ਕੋਈ) (ਨਾਮ ਨੂੰ) ਮੰਨੇਗਾ (ਉਹ) ਕੋਈ (ਉਸ ਪ੍ਰਤਾਪ ਨੂੰ ਅਪਣੇ) ਮਨ ਵਿੱਚ ਜਾਣੇਗਾ ॥੧੨॥ ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਣ ਕੀ ਸੁਧਿ॥ (ਜੇਹੜਾ ਨਾਮ ਨੂੰ) ਮੰਨੇਗਾ, (ਉਸਨੂੰ) ਮਨ ਤੇ ਬੁੱਧੀ ਦੀ ਸੁਰਤ ਹੋਵੇਗੀ (ਜੇਹੜਾ ਨਾਮ ਨੂੰ) ਮੰਨੇਗਾ, (ਉਸ ਨੂੰ) ਸਾਰੇ ਭਵਣਾਂ ਦੀ ਖਬਰ ਹੋ ਜਾਵੇਗੀ। ਮੰਨੈ ਮੁਹਿ ਚੋਟਾ ਨਾ ਖਾਇ॥