ਰਹਿਰਾਸ
(43)
ਸਟੀਕ
ਤੁਹਾਡੇ ਨਾਮ ਨੂੰ ਇਕ ਵੇਰੀ ਭੀ ਜੀਭ ਨਾਲ ਕਿਹਾ ਹੈ, (ਉਹ
ਪੁਰਸ਼) ਦਰਿਦ੍ਰ ਤੋਂ ਦੁਸ਼ਟ ਪੁਰਸ਼ਾਂ ਦੇ ਦੁਖਾਂ ਅਤੇ ਦੋਖਾਂ ਪਾਪਾਂ
ਤੋਂ ਬਚ ਗਿਆ ਹੈ (ਅਰਥਾਤ ਨਾਂ ਉਸਨੂੰ ਕੰਗਾਲੀ ਦੇ ਦੁਖ,
ਨਾਂ ਵੈਰੀ ਦਾ ਦੁਖ ਤੇ ਨਾਂ ਹੀ ਪਾਪਾਂ ਦਾ ਦੁਖ ਹੁੰਦਾ ਹੈ)।੨੪।।
ਖੜਗ ਕੇਤੁ ਮੈ ਸਰਨਿ ਤਿਹਾਰੀ ॥
ਆਪੁ ਹਾਥ ਦੈ ਲੇਹੁ ਉਬਾਰੀ ॥
ਸਰਬ ਠੌਰ ਮੋ ਹੋਹੁ ਸਹਾਈ॥
ਦੁਸਟ ਦੋਖ ਤੇ ਲੇਹੁ ਬਚਾਈ॥੨੫॥
ਕ੍ਰਿਪਾ ਕਰੀ ਹਮ ਪਰ ਜਗ ਮਾਤਾ ॥
ਗੁੰਬ ਕਰਾ ਪੂਰਨ ਸੁਭ ਰਾਤਾ॥
ਕਿਲਵਿਖ ਸਕਲ ਦੇਹ ਕੋ ਹਰਤਾ ॥
ਦੁਸ਼ਟ ਦੋਖਿਯਨ ਕੋ ਛੈ ਕਰਤਾ ॥੨੬॥
ਹੋ ਖੜਗ ਕੇਤੁ ! ਮੈਂ ਤੁਹਾਡੀ ਸਰਨੀ (ਪਿਆ ਹਾਂ, ਮੈਨੂੰ) ਆਪਨਾ ਹੱਥ ਦੇਕੇ ਸੰਸਾਰ ਸਮੁੰਦਰ ਵਿਚੋਂ) ਕੱਢ ਲਵੋ। ਸਾਰੀਆਂ ਜਗ੍ਹਾਂ ਉਤੇ ਮੇਰੇ ਸਹਾਈ) ਹੋਵੋ, ਦੁਸ਼ਟ (ਲੋਕਾਂ ਤੇ) ਪਾਪਾਂ ਤੋਂ (ਮੈਨੂੰ) ਬਚਾ ਲਵੋ ॥੨੫॥
ਹੇ ਜਗਤ ਦੇ ਮਾਤਾ—(ਪਿਤਾ ਰੂਪ) ਪ੍ਰਭੂ ! ਜਦ ਤੁਸਾਂ “ਮੇਰੇ ਉਤੇ ਕ੍ਰਿਪਾ ਕੀਤੀ, (ਤਦ ਹੀ ਮੈਂ ਇਹ) ਸਭ ਗ੍ਰੰਥ ਪੂਰਾ ਕੀਤਾ ਹੈ।(ਤੇਰੀ ਕ੍ਰਿਪਾ ਦ੍ਰਿਸ਼ਟੀ ਨੇ ਹੀ ਮੇਰੀ) ਦੇਹ ਦੇ ਸਾਰੇ ਦੇ ਪਾਪਾਂ ਨੂੰ ਨਾਸ ਕੀਤਾਹੈ ਅਤੇ ਦੁਖ ਦੇਨ ਵਾਲੇ ਦੁਸ਼ਟ(ਪੁਰਸਾਂ)-