ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/259

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿਰਾਸ

51)

ਸਟੀਕ


ਕੀਤਾ ਸੀ,(ਅਰਥਾਤ ਜਿਸ ਤਰ੍ਹਾਂ ਸ੍ਰੀ ਰਾਮ ਚੰਦਰ ਜੀ ਦੇ ਮਰਨੇ ਤੈਨੂੰ ਸੁਣਕੇ ਭਰਥ, ਲਛਮਨ ਅਤੇ ਸਪਨ ਨੇ ਪ੍ਰਾਣ ਤਿਆਗ ਤੇ ਸਨ, ਇਸੇ ਤਰਾਂ ਸਾਰੇ ਨਗਰ ਵਾਸੀਆਂ ਨੇ ਇਨਾਂ ਚੌਹਾਂ — ਦਾ ਮਰਣਾ ਸੁਣਕੇ ਸਰਜੂ ਵਿਚ ਛਾਲਾਂ ਮਾਰਕੇ ਪ੍ਰਾਣਾਂ ਦਾ ਅੰਤ ਕਰ ਦਿਤਾ ਸੀ, ਕੇਵਲ ਉਹ ਇਸਤ੍ਰੀ ਪੁਰਸ਼ ਜਾਂ ਲੜਕੇ ਲੜਕੀਆਂ ਛਾਲਾਂ ਮਾਰਨ ਤੋਂਬਚ ਰਹੇ ਸਨ,ਜਿਨ੍ਹਾਂਨੂੰ ਇਹਨਾਂ ਚੌਹਾਂ ਵਿਚੋਂ ਕਦੇ ਕਿਸੇ ਭਰਾ ਨਾਲ ਮਿਲਣ ਦਾ ਸਮਾਂ ਨਹੀਂ ਮਿਲਿਆ ਸੀ, ਇਸ ਕਰਕੇ ਉਨਾਂ ਨੂੰ ਨਾਂ ਹੀ ਵਿਛੋੜੇ ਦਾ ਦੁਖ ਹੋਇਆ ਸੀ ਤੇ ਨਾ ਹੀ ਉਹਨਾਂ ਨੇ ਪ੍ਰਾਣ ਤਿਆਗੇ ਸਨ,ਨਹੀਂ ਤਾਂ ਹੋਰ ਸਭ ਨੇ ਸ੍ਰੀ ਰਾਮ ਜੀਦੇ ਵਿਯੋਗ ਵਿਚ ਪ੍ਰਾਣਾਂ ਦਾ ਅੰਤ ਕਰ ਦਿਤਾ ਸੀ)॥੧੪॥

ਚੌਪਈ॥ ਜੋ ਇਹ ਕਥਾ ਸੁਨੈ ਅਰੁ ਗਾਵੈ॥
ਦੂਖ ਪਾਪ ਤਿਹ ਨਿਕਟ ਨ ਆਵੈ॥
ਬਿਸਨ ਭਗਤ ਕੀਏ ਫਲ ਹੋਈ॥
ਆਧਿ ਬ੍ਯਾਧਿ ਛੈ ਸਕੈ ਨ ਕੋਈ॥੧੫॥

ਜੋ (ਕੋਈ) ਇਸ (ਰਾਮ) ਕਥਾ ਨੂੰ ਸੁਣੇ ਅਤੇ ਪੜ੍ਹੇਗਾ,ਦੁੱਖ ਤੋਂ ਪਾਪ ਉਸਦੇ ਨੇੜੇ ਨਹੀਂ ਆਵੇਗਾ।ਵਿਸ਼ਨ ਭਗਤੀ ਕਰਨ ਦਾ ਫਲ (ਉਸਨੂੰ ਪ੍ਰਾਪਤ) ਹੋਵੇਗਾ, ਅਤੇ ਕੋਈ ਆਧਿ ਜਾਂ ਬਿਆਧਿ (ਉਸਨੂੰ) ਛੋਹ ਭੀ ਨਹੀਂ ਸਕੇਗੀ॥੧੫॥

ਸੰਮਤ ਸੱਤ ਸਹਸ ਪਚਾਵਨ॥
ਹਾੜ ਵਦੀ ਪ੍ਰਿਮ ਸੁਖ ਦਾਵਨ॥