ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿਰਾਸ

(61)

ਸਟੀਕ


ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥

(ਉਹ) ਸੰਤ ਸਜਣ ਅਨੰਦ ਹੋਏ ਹਨ, (ਜਿਨ੍ਹਾਂ ਨੇ ਪੂਰੇ ਗੁਰਾਂ ਪਾਸੋਂ (ਇਹ ਵਾਰਤਾ) ਜਾਣੀ ਹੈ।

ਸੁਣਤੇ ਪੁਨੀਤ ਕਹਤੇ ਪਵਿਤੁ
ਸਤਿਗੁਰੁ ਰਹਿਆ ਭਰਪੂਰੇ॥

ਸੁਣਨ ਵਾਲੇ ਪੁਨੀਤ ਹਨ, ਅਤੇ ਕਹਿਣ ਵਾਲੇ ਭੀ ਪਵਿੱਤ੍ਰ ਹਨ, ਕਿਉਂਕਿ ਦੋਹਾਂ ਦੇ (ਮਨ ਵਿਚ) ਸਤਿਗੁਰੂ (ਦਾ ਪ੍ਰੇਮ ਪੂਰਨ ਹੋ ਰਿਹਾ ਹੈ।

ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ॥੪੦॥੧॥

ਸਤਿਗੁਰੂ ਜੀ ਕਹਿੰਦੇ ਹਨ,(ਜੋ)ਗੁਰੂ ਦੇ ਚਰਣੀ ਲੱਗੇ

ਹਨ।(ਉਨਾਂ ਨੂੰ) ਅਨਹਦ[1] ਵਾਜੇ ਵੱਜੇ ਹਨ॥੪੦॥੧॥


  1. ਇਹ ਸ਼ਬਦ ਕੰਨਾਂ ਦਾ ਵਿਸ਼ਾ ਨਹੀਂ ਹੈ, ਜਦੋਂ ਸਾਂਈ ਵਿਚ ਸੂਰਤ ਲੀਨ ਹੋਣ ਲਗਦੀ ਹੈ, ਉਸ ਵੇਲੇ ਸ਼ਬਦ ਅਭਿਆਸ ਦੇ ਸਿਰੇ ਚੜ੍ਹਨ ਦੇ ਸਮੇਂ ਦਾ ਰੰਗ ਹੈ, ਇਹ ਸ਼ਬਦ ਅਪਨੇ ਸਰੂਪ ਦਾ ਇਕ ਲਹਰਾਉ ਰਸ ਹੈ, ਇਹ ਦ੍ਰਿਸ਼ਟਮਾਨ ਇੰਦ੍ਰੀਆਂ ਦੇ ਵਿਸ਼ੇ ਦਾ ਕੋਈ ਚਮਤਕਾਰਾ ਨਹੀਂ ਹੈ, ਬਹੁਤੇ ਲੋਕ ਸਰੀਰ ਵਿਚ ਲਹੂ ਦੇ ਗੇੜ ਅਤੇ ਜਾਂ ਅੰਗ ਦੀ ਬਟ ਦੀ ਮਧਮ ਘੂੰ ਘੂੰ ਨੂੰ ਜੋ ਕੰਨਾਂ ਦੇ ਬੰਦ ਕੀਤਿਆਂ ਜਾਂ ਏਕਾਂਤ ਵਿਚ ਬੈਠਿਆਂ ਸੁਣਾਈ ਦੇਂਦੀ ਹੈ, ਉਹਨੂੰ ਅਨਾਹਤ ਸ਼ਬਦ ਆਖਦੇ ਹਨ, ਪਰ ਉਹ ਅਨਾਹਤ ਨਹੀਂ, ਸਗੋਂ ਆਹਤ ਹੈ, ਜੋ ਦੋ ਚੀਜ਼ਾਂ ਦੇ ਮਿਲਾਪ ਤੇ ਵਿਛੋੜੇ ਤੋਂ ਪੈਦਾ ਹੁੰਦਾ ਹੈ, ਅਨਾਹਤ ਸ਼ਬਦ ਏਸ ਤੋਂ ਪਰੇ ਹੈ।