ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੨੪)
ਮੰਨੈ ਧਰਮ ਸੇਤੀ ਸਨਬੰਧੁ॥
(ਜੋ ਨਾਮ ਨੂੰ) ਮੰਨੇਗਾ, (ਉਹ) [ਪੰਥ] ਭੇਖਾਂ ਦੇ ਰਸਤੇ ਨਹੀਂ ਤੁਰੇਗਾ। (ਕਿਉਂਕਿ ਜੋ ਨਾਮ ਨੂੰ) ਮੰਨਦਾ ਹੈ (ਉਸ ਦਾ) ਧਰਮ ਦੇ ਨਾਲ ਸਬੰਧ (ਹੁੰਦਾ ਹੈ, ਇਸ ਲਈ ਉਹ ਭੇਖਾਂ ਦੀ ਕਾਨ ਨਹੀਂ ਰਖਦਾ।
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ ਮਨਿ ਕੋਇ॥੧੪॥
(ਅਰਥ ਪਿਛੇ ਹੋ ਚੁਕਾ ਹੈ)
ਮੰਨੈ ਪਾਵਹਿ ਮੋਖੁ ਦੁਆਰੁ॥
ਮੰਨੇ ਪਰਵਾਰੈ ਸਾਧਾਰੁ॥
(ਜੋ ਨਾਮ ਨੂੰ) ਮੰਨੇਗਾ (ਉਹ) ਮੁਕਤੀ ਦਾ ਦਰਵਾਜਾ [ਗਿਆਨ] ਪਾਵੇਗਾ।(ਜੋ ਨਾਮ ਨੂੰ) ਮੰਨੇਗਾ, (ਉਹ ਆਪਣੇ ਸਾਰੇ) ਪਰਵਾਰ ਨੂੰ ਸੁਧਾਰ ਲਏਗਾ, ਅਰਥਾਤ ਮੁਕਤ ਕਰ ਲਏਗਾ)।
ਮੰਨੈ ਤਰੈ ਤਾਰੇ ਗੁਰੁ ਸਿਖ॥
ਮੰਨੈ ਨਾਨਕ ਭਵਹਿ ਨ ਭਿਖ॥
(ਜੋ ਨਾਮ ਨੂੰ) ਮੰਨੇਗਾ, (ਉਹ ਆਪ ਸੰਸਾਰ ਸਮੁੰਦਰ ਤੋਂ ਤਰੇਗਾ, (ਅਤੇ ਹੋਰਨਾਂ ਨੂੰ ਭੀ) ਗੁਰਾਂ ਦੀ ਸਿੱਖ (ਸੁਣਾਕੇ) ਤਾਰੇਗਾ। ਜੋ ਨਾਮ ਨੂੰ) ਮੰਨੇਗਾ, ਸਤਿਗੁਰੂ ਜੀ (ਆਖਦੇ ਹਨ ਉਹ) [ਭਿਖੀ