ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/278

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਰਦਾਸ

(70)

ਸਟੀਕ


ਤੇ ਗੁਰੂ ਨਾਨਕ ਜੀ ਨੂੰ ਸਿਮਰ ਲੈਂਦਾ ਹਾਂ। (੨) ਫਿਰ ਗੁਰੂ ਅੰਗਦ (ਗੁਰੂ) ਅਮਰਦਾਸ ਜੀ ਤੇ (ਗੁਰੂ) ਰਾਮਦਾਸ ਜੀ ਨੂੰ ਅਰਾਧਦਾ ਹਾਂ,ਇਹ ਮੇਰੇ ਸਹਾਈ ਹੋਵਨ(੩)(ਗੁਰੂ) ਅਰਜਨ, (ਜੀ, ਗੁਰੂ) ਹਰਿ ਗੋਬਿੰਦ (ਜੀ, ਅਤੇ ਸ੍ਰੀ ਗੁਰੂ ਹਰਿ ਰਾਇ (ਜੀ) ਨੂੰ ਸਿਮਰਦਾ ਹਾਂ।(੪) ਸ੍ਰੀ (ਗੁਰੂ) ਹਰਿ ਕ੍ਰਿਸ਼ਨ ਜੀ ਨੂੰ ਧਿਆਉਂਦਾ ਹਾਂ, ਜਿਨ੍ਹਾਂ ਦੇ ਦਰਸ਼ਨ ਵੇਖਨ ਨਾਲ ਹੀ ਸਾਰੇ ਦੁਖ (ਮਿਟ) ਜਾਂਦੇ ਹਨ। (੫) (ਸ੍ਰੀ ਗੁਰੂ)ਤੇਗ ਬਹਾਦਰ (ਜੀ ਦਾ ਸਿਮਰਨ ਕਰੀਏ, (ਤਾਂ) ਨੌ ਨਿਧਾਂ (ਪਰ ਵਿਚ) ਭੱਜ ਕੇ ਆ ਜਾਂਦੀਆਂ ਹਨ।(੬) (ਸਾਰੇ ਸਭ ਜਗ੍ਹਾਂ (ਪੁਰ) ਸਹਾਈ ਹੋਵਨ॥ ੧॥

ਭਾਵ-ਕੋਸ਼ਾਂ ਵਿਚ ‘ਪ੍ਰਥਮ' ਦਾ ਅਰਥ
[੧] ਸਰਬ ਸ੍ਰੇਸ਼ਟ। ਸਭ ਤੋਂ ਹੱਛਾ।
[੨] ਪ੍ਰਧਾਨ। ਮੁਖ੍ਯ

ਦੇਵੀ ਭਾਗਵਤ ਪੁਰਾਣ ਵਿਚ ਭਗੌਤੀ ਪਦ ਦੇ ਤਿੰਨੇ ਸਰੂਪ ਲਿਖੇ ਹਨ, ਅਤੇ ਤਿੰਨਾਂ ਦੇ ਅਰਥ ਵੀ ਵਖੋ ਵਖ ਹਨ, ਜੈਸਾ ਕਿ-

[੧] ਭਗੌਤੀ = ਤਲਵਾਰ।
[੨] ਭਗਉਤੀ = ਬਰਛੀ।
[੩] ਭਗਵਤੀ = ਦੇਵੀ।

ਇਨ੍ਹਾਂ ਤਿੰਨਾਂ ਵਿਚੋਂ ਦੋ ਰੂਪ ਤਾਂ ਕਿਸੇ ਵਾਰ ਵਿਚ ਆ ਚੁਕੇ ਹਨ, ਅਤੇ ਏਹੋ ਹੀ ਦੋਵੇਂ ਅਰਥ ਦੇਂਦੇ ਹਨ। ਹੀ ਅਰਥ ਸਿੱਧ ਮੰਨੀਏ ਤਾਂ ‘ਪ੍ਰਥਮ ਜੇ ਏਹੋ ਭਗੌਤੀ ਪਦਾ ਦਾ ਅਰਥ = ‘ਸ੍ਰਬ ਸ੍ਰੇਸ਼ਟ ਤਲਵਾਰ। ਸਿੱਧ ਹੁੰਦਾ ਹੈ।