ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੨੫)
ਚੁਰਾਸੀ ਵਿਚ ਨਹੀਂ ਭਵੇਂਗਾ।
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ ਮਨਿ ਕੋਇ॥੧੫॥
ਵਾਹਿਗੁਰੂ (ਦੇ) ਨਾਮ (ਮੰਨਣ ਵਾਲੇ ਦਾ) ਅਜੇਹਾ (ਪ੍ਰਤਾਪ) ਹੁੰਦਾ ਹੈ। ਜੇਹੜਾ ਕੋਈ ਮੰਨਦਾ ਹੈ, (ਉਸ ਪ੍ਰਤਾਪ ਨੂੰ ਓਹੀ) ਜਾਣਦਾ ਹੈ, (ਪਰ) ਮੰਨਦਾ ਕੋਈ (ਵਿਰਲਾ ਹੈ)॥੧੫॥
ਪ੍ਰਸ਼ਨ: ਜਿਨ੍ਹਾਂ ਨੇ ਨਾਮ ਸੁਣਿਆ ਤੇ ਮੰਨਿਆ ਹੈ, ਉਨ੍ਹਾਂ ਦੀ ਸਾਖ੍ਯਾਤਕਾਰ ਅਵਸਥਾ ਵੀ ਕੁਝ ਵਰਣਨ ਕਰੋ? ਇਸਦੇ ਉੱਤਰ ਵਿੱਚ ਫਰਮਾਂਦੇ ਹਨ:-
[1]ਪੰਚ ਪਰਵਾਣ ਪੰਚ ਪਰਧਾਨੁ॥
ਪੰਚੇ ਪਾਵਹਿ ਦਰਗਹਿ ਮਾਨੁ॥
ਜਿਨ੍ਹਾਂ ਨੇ ਮੰਨਣਾ ਕੀਤਾ ਹੈ (ਉਨਾਂ ਨੇ)ਪੰਜ ਸੱਤ, ਸੰਤੋਖ, ਦਯਾ, ਧਰਮ ਤੇ ਵਿਚਾਰ-(ਨੂੰ) ਪ੍ਰਵਾਣ (ਕੀਤਾ ਹੈ, ਇਸ ਲਈ ਉਹ) ਪੰਜ—ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ—(ਨੂੰ) ਮਾਰਣ ਵਿੱਚ [ਪਰਧਾਨੁ] ਮੁਖੀ ਹਨ। ਅਤੇ ਉਨ੍ਹਾਂ ਨੇ ਆਪਣੇ) ਪੰਜੇ [ਗਿਆਨ ਇੰਦ੍ਰ (ਵਿਕਾਰਾਂ ਵਲੋਂ ਰੋਕਰਖੇ ਹਨ, ਇਸ ਲਈ ਉਹ) ਦਰਗਾਹ ਵਿੱਚ [ਮਾਨ] ਆਦਰ ਪਾਵਣਗੇ।
ਪੰਚੇ ਸੋਹਹਿ ਦਰਿ ਰਾਜਾਨੁ॥
ਪੰਚਾ ਕਾ ਗੁਰੁ ਏਕੁ ਧਿਆਨੁ॥
- ↑ ਸੰਮੁਦਾਈ ਗਿਆਨੀ ਇਸਦੇ ਪੰਜ ਅਰਥ ਕਰਦੇ ਹਨ। ਵੇਖੋ
ਗੂੜ੍ਹ ਸ਼ਬਦਾਰਥ ਬੋਧ'।