ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਕੀਰਤਨ ਸੋਹਿਲਾ
(72)
ਸਟੀਕ
ਕੀਰਤਨ ਸੋਹਿਲਾ ਸਟੀਕ
ਸੋਹਿਲਾ[1] ਰਾਗੁ ਗਉੜੀ ਦੀਪਕੀ ਮਹਲਾ ੧
ੴ ਸਤਿਗੁਰਪ੍ਰਸਾਦਿ॥
ਜੈ ਘਰਿ ਕੀਰਤਿ ਆਖੀਐ
ਕਰਤੇ ਕਾ ਹੋਇ ਬੀਚਾਰੋ॥
ਜਿਸ (ਸਾਧ ਸੰਗਤ ਰੂਪ) ਘਰ ਵਿਚ ਕਰਤੇ ਦੀ ਕੀਰਤੀ ਆਖੀ ਜਾਂਦੀ ਹੈ, (ਅਤੇ ਉਸਦੇ ਗੁਣਾਂ) ਦਾ ਵਿਚਾਰ ਹੁੰਦਾ ਹੈ।
ਤਿਤੁ ਘਰਿ ਗਾਵਹੁ ਸੋਹਿਲਾ
ਸਿਵਰਿਹੁ ਸਿਰਜਣ ਹਾਰੋ॥੧॥
- ↑ ਸੋਹਲੇ ਦਾ ਅਰਥ ‘ਜਸ (ਗਾਉਣ) ਪ੍ਰਸਿਧ ਹੈ, ਅਤੇ ਦੂਜੀ ਤੁਕ ਵਿਚ ‘ਗਾਵਹੁ ਸੋਹਿਲਾ’ ਅਤੇ ਰਹਾਉ ਵਾਲੀ ਤੁਕ ਵਿਚ‘ਨਿਰਭਉ ਕਾ ਸੋਹਿਲਾ’ਪਦ ਹੋਣਾ ਕਰਕੇ ਇਸਦਾ ਸਿਰ ਲੇਖ ਸੋਹਿਲਾ ਲਿਖਿਆ ਹੈ। ਗੁਰੂ ਸਿੱਖਾਂ ਵਿੱਚ ਇਸ ਬਾਣੀ ਨੂੰ ਪਹਿਰ ਰਾਤ ਤਕ ਕੀਰਤਨ ਕਰਨ ਮਗਰੋਂ ਪੜ੍ਹਣ ਦੀ ਮਰਯਾਦਾ ਹੈ, ਇਸ ਲਈ ਇਸਦਾ ਨਾਉ ‘ਕੀਰਤਨ ਸੋਹਿਲਾ’ ਪ੍ਰਸਿਧ ਹੈ।
ਇਸ ਵਿਚ ਇਕ ਸਬਦ ਆਰਤੀ ਦਾ ਹੋਣ ਕਰਕੇ ਕਈ ਸਿੱਖ ਇਸ ਬਾਣੀ ਦਾ ਨਾਮ ‘ਆਰਤੀ ਸੋਹਿਲਾ' ਭੀ ਕਹਿੰਦੇ ਹਨ।ਅਥਵਾ ਸੋਦਰ ਤੋਂ ਉਪਰੰਤ ਆਰਤੀ ਤੇ ਉਸ ਤੋਂ ਮਗਰੋਂ ਸੋਹਲਾ ਪੜ੍ਹਣਾ ਨੇਮ ਹੈ, ਇਸ ਲਈ ਆਰਤੀ ਸੋਹਲਾ ਮਸ਼ਹੂਰ ਹੋ ਗਿਆ ਹੈ, ਪਰ ਸਿਰਲੇਖ ਕੇਵਲ ਸੋਹਲਾ ਹੀ ਹੈ।