ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/281

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਰਤਨ ਸੋਹਿਲਾ

(73)

ਸਟੀਕ


ਉਸ ਸਾਧ ਸੰਗਤ ਵਿਚ (ਜਾਕੇ) ਸਿਰਜਨਹਾਰ ਦਾ [ਸੋਹਿਲਾ),ਜਸ ਗਾਵੋ, (ਅਤੇ ਉਸਦੇ ਨਾਮ ਨੂੰ) ਸਿਮਰੋ॥੧॥

ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥੧॥
ਰਹਾਉ॥

(ਭਾਈਓ) ਤੁਸੀਂ! ਮੇਰੇ ਨਿਰਭਉ (ਵਾਹਿਗੁਰੂ) ਦਾ ਜਸ ਗਾਵੋ। ਮੈਂ ਸਦਕੇ (ਜਾਵਾਂ), ਜਿਸ ਦੇ ਜਸ ਦੇ ਕੀਤਿਆਂ ਸਦਾ ਸੁਖੁ] ਨਿੱਤ ਸੁਖ (ਦੀ ਪ੍ਰਾਪਤ) ਹੁੰਦੀ ਹੈ।

ਨਿਤ ਨਿਤ ਜੀਅੜੇ ਸਮਾਲੀਅਨਿ
ਦੇਖੈਗਾ ਦੇਵਣ ਹਾਰੁ॥

ਹੇ ਜੀਵ! (ਤੂੰ) ਰੋਜ ਦਾ ਰੋਜ ਉਸਨੂੰ) ਚੇਤੇ ਕਰਦਾ ਰਹੁ, (ਤਦ ਰੋਜੀ) ਦੇਣ ਵਾਲਾ (ਤੈਨੂੰ ਕ੍ਰਿਪਾ ਦ੍ਰਿਸ਼ਟੀ ਨਾਲ)ਵੇਖੇਗਾ।

ਤੇਰੇ ਦਾਨੈ ਕੀਮਤਿ ਨਾ ਪਵੈ
ਤਿਸੁ ਦਾਤੇ ਕਵਣੁ ਸੁਮਾਰੁ॥੨॥

(ਹੇ ਬੰਦੇ!) ਤੇਰੇ (ਪਾਸੋਂ ਤਾਂ ਉਸਦੇ) ਦਾਨ ਦਾ ਮੁੱਲ ਨਹੀਂ ਪੈਂਦਾ, ਉਸ ਦਾਤੇ (ਦੀ ਮਿਹਰ ਦੀ)ਗਿਣਤੀ ਕੌਣਕਰੇ?

ਸੰਬਤਿ ਸਾਹਾ ਲਿਖਿਆ ਮਿਲਿਕਰਿ ਪਾਵਹੁਤੇਲੁ॥

ਵਰ੍ਹਿਆਂ (ਰੂਪ) ਸਾਹਾ ਲਿਖਿਆ (ਹੋਇਆ ਹੈ, ਜਿਸ ਦਿਨ ਜੀਵ ਇਸਤੀ ਦਾ ਵਿਆਹ ਹੋ ਜਾਣਾ ਹੈ, ਇਸ ਲਈ