ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/287

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਰਤਨ ਸੋਹਿਲਾ

(79)

ਸਟੀਕ


ਨੂੰ (ਆਪਣੀ) ਕ੍ਰਿਪਾ (ਰੂਪ) ਜਲ (ਦੀ ਬੂੰਦ) ਦੇਹੁ, [ਜਾਤ] ਜਿਸ ਕਰਕੇ ਤੇਰੇ ਨਾਮ ਵਿਚ ਮੇਰਾ) ਵਾਸਾ ਹੋ ਜਾਵੇ॥੪॥੩॥

ਰਾਗੁ ਗਉੜੀ ਪੂਰਬੀ ਮਹਲਾ ੪
ਕਾਮਿ ਕਰੋਧਿ ਨਗਰੁ ਬਹੁ ਭਰਿਆ
ਮਿਲਿ ਸਾਧੂ ਖੰਡਲ ਖੰਡਾ ਹੇ॥

ਕਾਮ ਤੇ ਕ੍ਰੋਧ (ਆਦਿਕ) ਬਹੁਤੇ (ਵਿਕਾਰਾਂ ਨਾਲ ਸਰੀਰ ਰੂਪ) ਨਗਰ ਭਰਿਆ (ਹੋਇਆ ਸੀ), ਸੰਤਾਂ (ਨਾਲ) ਮਿਲਕੇ (ਉਨ੍ਹਾਂ) ਖੰਡਲ] ਸਾਰੇ (ਵਿਕਾਰਾਂ ਨੂੰ) [ਖੰਡ] ਨਾਸ ਕਰ ਦਿਤਾ ਹੈ।

ਪੂਰਬਿ ਲਿਖਤ ਲਿਖੇ ਗੁਰੁ ਪਾਇਆ
ਮਨਿ ਹਰਿ ਲਿਵ ਮੰਡਲ ਮੰਡਾ ਹੇ॥੧॥

ਪਿਛਲੇ ਲਿਖੇ ਲੇਖਾਂ ( ਦੇ ਪ੍ਰਤਾਪ ਕਰਕੇ ਅਸਾਂ) ਗੁਰਾਂ ਪਾਇਆ (ਹੈ, ਉਨਾਂ ਦੀ ਕ੍ਰਿਪਾ ਨਾਲ ਹੁਣ) ਮਨ ਹਰੀ ਦੀ ‘ਪ੍ਰੀਤ ਮੰਡਲ ਵਿਚ ਮੁੰਡਾ] ਸਥਿਰ ਹੋ ਗਿਆ ਹੈ॥੧॥

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ
ਕਰਿ ਡੰਡਉਤ ਪੁਨੁ ਵਡਾ ਹੇ॥੧॥ ਰਹਾਉ॥

(ਜੋ) ਸੰਤਾਂ (ਅੱਗੇ) ਅੰਜਲੀ ਹੱਥ ਜੋੜੇ ਹਨ, (ਇਸ ਜਨਮ ਵਿਚ ਏਹੋ) ਵੱਡਾ ਪੁੰਨ ਕੀਤਾ ਹੈ।(ਜਾਂ) ਡੰਡੌਤ ਕੀਤੀ ਹੈ, (ਏਹੋ) ਵੱਡਾ ਪੁੰਨ (ਖੱਟਿਆ ਹੈ)।