ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/296

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(2)

ਸਾਹਿਬ


(ਹੇ ਭਾਈ! ਮਨ ਬਾਣੀ ਕਰਕੇ ਨਾਮ ਨੂੰ) ਸਿਮਰੋ, (ਕਿਉਂਕਿ) ਸਿਮਰਣ ਕਰਕੇ (ਹੀ ਆਤਮ) ਸੁਖ ਨੂੰ ਪਾਓਗੇ (ਅਤੇ) ਸਰੀਰ ਵਿਚੋਂ ਕਲਪਣਾ ਤੇ ਕਲੇਸ਼ ਮਿਟਾ ਲਵੋਗੇ।

ਸਿਮਰਉ ਜਾਸੁ ਬਿਸੁੰਭਰ ਏਕੈ॥
ਨਾਮੁ ਜਪਤ ਅਗਨਤ ਅਨੇਕੈ॥

ਇਕ ਬਿਸੁੰਭਰ] ਜਗਤ ਪਾਲਕ ਨੂੰ ਸਿਮਰੋ, [ਜਾਸ] ਜਿਸਦੇ ਨਾਮ ਨੂੰ ਅਗਿਣਤ (ਪੁਰਸ਼) ਅਨੇਕਾਂ (ਵਾਰੀ) ਜਪਦੇ ਹਨ।

ਬੇਦ ਪੁਰਾਨ ਸਿੰਮ੍ਰਿਤਿ ਸੁਧਾਖਰ॥
ਕੀਨੇ ਰਾਮ ਨਾਮ ਇਕ ਆਖ॥

ਵੇਦਾਂ, ਪੁਰਾਣਾਂ ਤੇ ਸਿੰਮ੍ਰਿਤੀਆਂ ਨੂੰ ਅੱਖਰ ਅੱਖਰ ਕਰਕੇ ਸੋਧਿਆ [ਖੋਜ ਡਿੱਠਾ] ਹੈ, [ਆਖ਼ਰ] ਅੰਤ ਨੂੰ ਇਕ ਰਾਮ ਦਾ ਨਾਮ (ਹੀ ਸੁਖਾਂ ਦਾ ਸਾਧਨ ਨਿਸਚੇ) ਕੀਤਾ ਹੈ।

ਕਿਨਕਾ ਏਕ ਜਿਸੁ ਜੀਅ ਬਸਾਵੈ॥
ਤਾਕੀ ਮਹਿਮਾ ਗਨੀ ਨ ਆਵੈ॥

ਜਿਸਦੇ ਦਿਲ(ਵਿਚ)ਇਕ ਕਿਣਕਾ (ਜਿੰਨਾ ਚਿਰਭੀ ਨਾਮ)ਵੱ ਜਾਂਦਾ ਹੈ, ਉਸਦੀ ਮਹਿਮਾ ਗਿਣਤੀ ਨਹੀਂ ਆਉਂਦੀ ਹੈ।

ਕਾਂਖੀ ਏਕੈ ਦਰਸ ਤੁਹਾਰੋ॥
ਨਾਨਕ ਉਨ ਸੰਗਿ ਮੋਹਿ ਉਧਾਰੋ॥੧॥

ਸਤਿਗੁਰੂ ਜੀ (ਆਖਦੇ ਹਨ,ਹੇ ਵਾਹਿਗੁਰੂ! ਜਿਨ੍ਹਾਂ ਤੇਰੇ ਦਰਸ਼ਨ ਦੀ [ਕਾਂਖੀ] ਇੱਛਾ ਹੈ, ਮੈਨੂੰ ਉਨ੍ਹਾਂ