ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/297

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(3)

ਸਾਹਿਬ


ਸੰਗ ਵਿਚ (ਮੇਲਕੇ) ਤਾਰ ਲਵੋ॥੧॥

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥
ਭਗਤ ਜਨਾਕੈ ਮਨਿ ਬਿਸ੍ਰਾਮ॥ਰਹਾਉ॥

(ਇਸਦਾ ਨਾਮ) ਸੁਖਮਨੀ (ਹੈ, ਇਸ ਵਿਚ) ਸੁਖ ਦੇਣ ਵਾਲਾ) ਪ੍ਰਭੂ ਦਾ ਨਾਮ ਅੰਮ੍ਰਿਤ (ਭਰਿਆ ਹੈ। ਜਿਸ ਨਾਮ ਦਾ) ਭਗਤ ਜਨਾਂ ਦੇ ਮਨ ਵਿਚ ਬਿਸ੍ਰਾਮ ਹੈ।

ਪ੍ਰਭ ਕੈ ਸਿਮਰਨਿ ਗਰਭਿ ਨ ਬਸੈ॥
ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ॥

ਪ੍ਰਭੂ ਦੇ (ਨਾਮ ਦੇ) ਸਿਮਰਣ ਕਰਕੇ (ਜੀਵ ਦੁਬਾਰਾ) ਗਰਭ ਵਿਚ ਨਹੀਂ ਵੱਸਦਾ ਹੈ। ਪ੍ਰਭੂ ਦੇ (ਨਾਮ ਦੇ) ਸਿਮਰਣ ਕਰਕੇ (ਜੀਵ ਪਾਸੋਂ) ਦੁਖ ਤੇ ਜਮ ਦੂਰ ਹੋ ਜਾਂਦੇ ਹਨ।

ਪ੍ਰਭ ਕੈ ਸਿਮਰਨਿ ਕਾਲੁ / ਪਰਹਰੈ॥
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ॥

ਪ੍ਰਭੂ ਦੇ ਸਿਮਰਣ ਕਰਕੇ (ਜੀਵ) ਕਾਲ ਨੂੰ [ਪਰ ਹਰੈ ਭਜਾ ਦੇਂਦਾ ਹੈ। ਪ੍ਰਭੂ ਦੇ ਸਿਮਰਣ ਕਰਕੇ (ਜੀਵ ਦੇ ਸਿਰ ਤੋਂ) ਦੁਸ਼ਮਨ ਫਲ ਜਾਂਦਾ ਹੈ।

ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ॥
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ॥

ਪ੍ਰਭੂ ਦਾ ਸਿਮਰਣ ਕਰਦਿਆਂ ਨੂੰ ਕੁਝ ਬਿਘਨ ਨਹੀਂ ਲੱਗਦਾ। ਪ੍ਰਭੂ ਦਾ ਸਿਮਰਣ ਕਰਕੇ (ਜੀਵ) ਰਾਤ ਦਿਨ (ਮੋਹ