ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/298

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(4)

ਸਾਹਿਬ


ਨੀਂਦ ਤੋਂ) ਜਾਗਦਾ ਰਹਿੰਦਾ ਹੈ।

ਪ੍ਰਭੂ ਕੈ ਸਿਮਰਨਿ ਭਉ ਨ ਬਿਆਪੈ॥
ਕੈ ਸਿਮਰਨਿ ਦੁਖੁ ਨ ਸੰਤਾਪੈ॥

ਪ੍ਰਭੂ ਦੇ ਸਿਮਰਣ ਕਰਕੇ (ਕੋਈ) ਡਰ ਨਹੀਂ ਲੱਗਦਾ ਹੈ।ਪ੍ਰਭੂ ਦੇ ਸਿਮਰਣ ਕਰਕੇ (ਕੋਈ) ਦੁਖ ਭੀ ਨਹੀਂ

ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ॥
ਸਰਬ ਨਿਧਾਨ ਨਾਨਕ ਹਰਿ ਰੰਗਿ॥੨॥

ਸੰਤਾਂ ਦੇ ਸੰਗ ਵਿਚੋਂ ਪ੍ਰਭੂ ਦਾ ਸਿਮਰਣ (ਮਿਲਦਾ ਹੈ)। ਸਤਿਗੁਰੂ ਜੀ (ਫੁਰਮਾਂਦੇ ਹਨ), ਹਰੀ ਦੇ ਪ੍ਰੇਮ ਵਿਚ ਹੀ ਸਾਰੇ ਖਜ਼ਾਨੇ ਹਨ॥੨॥

ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ॥
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ॥

ਪ੍ਰਭੂ ਦੇ ਸਿਮਰਣ ਕਰਕੇ ਰਿੱਧਾਂ, ਸਿੱਧਾਂ ਤੇ ਨੌਂ ਨਿੱਧਾਂ ਮਿਲ ਜਾਂਦੀਆਂ ਹਨ। ਪ੍ਰਭੂ ਦੇ ਸਿਮਰਣ ਕਰਕੇ ਗਿਆਨ ਤੇ ਧਿਆਨ ਦੇ ਤਤ੍ਰ (ਨੂੰ ਜਾਨਣ ਵਾਲੀ) ਬੁਧੀ(ਪ੍ਰਾਪਤ ਹੁੰਦੀ ਹੈ)।

ਪ੍ਰਭੂ ਕੈ ਸਿਮਰਨਿ ਜਪ ਤਪ ਪੂਜਾ॥
ਪ੍ਰਭ ਕੈ ਸਿਮਰਨਿ ਬਿਨਸੈ ਦੂਜਾ॥

ਪ੍ਰਭੁ ਦੇ ਸਿਮਰਣ ਵਿਚ ਹੀ (ਸਾਰੇ) ਜਪ,ਤਪ ਤੇ ਪੂਜਾ ਹੈਨ। ਪ੍ਰਭੂ ਦੇ ਸਿਮਰਣ ਕਰਕੇ ਹੀ ਦੂਜਾ(ਭਾਉ) ਨਾਸ ਹੁੰਦਾ ਹੈ। ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ॥