ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭ ) (ਧਰਤੀ ਨੂੰ ਚੁੱਕਣ ਵਾਲਾ) ਬਲਦ ਧਰਮ ਹੈ, ਜੋ) ਦਇਆ ਦਾ ਪੜੁ ਹੈ, (ਦੂਜਾ) ਸੰਤੋਖ (ਹੈ), (ਜਿਸਨੇ ਜਗਤ ਨੂੰ) [ਤਿ} ਮਰਯਾਦਾ ਵਿਚ {ਥਾਪਿ ਕਾਇਮ ਕਰ ਰਖਿਆ ਹੈ, (ਜੇ ਸੰਤੋਖ ਨਾ ਹੁੰਦਾ · ਤਾਂ ਦਸ ਹਿੱਸੇ ਪਾਣੀ ਵਿਚ ਇਕ ਹਿੱਸਾ ਧਰਤੀ ਕਦੇ ਭੀ ਥਿਰ ਨਾ ਰਹਿੰਦੀ,ਅਤੇ ਅੱਗ ਦੇ ਹੁੰਦਿਆਂ ਭੀ ਦਰਖਤਾਂ ਨੂੰ ਫਲ ਫੁੱਲ ਨਾਂ ਲੱਗਦੇ, ਜਠਰਾ ਅਗਨਿ ਵਿਚ ਕਦੇ ਭੀ ਬੱਚਾ ਨ ਬਚ ਸਕਦਾ, ਇਹ ਸਭ ਕੁਝ ਸੰਤੋਖ ਦੇ ਆਸਰੇ ਹੀ ਥਿਰ ਹੈ । ਪ੍ਰਸ਼ਨ:-ਆਪ ਨੇ ਕਿਹਾ ਹੈ, ਜੋ ਧਰਮ ਹੀ ਬਲਦ ਹੈ, ਜਿਸ ਨੇ ਧਰਤੀ ਨੂੰ ਚੁੱਕ ਰਖਿਆ ਹੈ ਪਰ ਪੁਰਾਣਾਂ ਵਿਚ ਤਾਂ ਗਊ ਦਾ ਪੜ | ਬਲਦ ਲਿਖਿਆ ਹੈ, ਅਤੇ ਪੰਡਤ ਲੋਕ ਭੀ ਇਹੋ ਆਖਦੇ ਹਨ । ਇਸ ਦੇ ਉੱਤਰ ਵਿਚ ਕਹਿੰਦੇ ਹਨ-ਹੇ ਧੋ ! ਜੇ ਕੋ ਬੁਝੈ ਹੋਵੈ ਸਚਿਆਰੁ ! ਧਵਲੈ ਉਪਰਿ ਕੇਤਾ ਭਾਰੁ ॥ ਜੇ ਕੋਈ (ਉਨਾਂ ਪੰਡਿਤਾਂ ਦੇ ਕਹੇ ਨੂੰ) ਬੁਝੇ ਵਿਚਾਰ ਕਰਕੇ ਵੇਖੇ (ਤਾਂ ਉਸ ਨੂੰ ਆਪ ਹੀ) ਸੱਚ ਝੂਠ ਦਾ ਪਤਾ) ਹੋ ਜਾਵੇਗਾ, (ਅਰਥਾਤ ਇਹ ਵਿਚਾਰਨਾ ਚਾਹੀਦਾ ਹੈ, ਜੋ ਉਸ) ਬਲਦ ਉਤੇ ਕਿੰਨਾਂ ਕੁ ਭਾਰ ਹੈ ? ਕਿਉਂਕਿ : ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ (ਇਸ) ਧਰਤੀ (ਹੇਠਾਂ) ਹੋਰ (ਧਰਤੀ ਹੈ, ਅਤੇ ਉਸ ਤੋਂ) ਪਰ ਹੋਰ ਹੈ, ਅਤੇ ਉਸ ਤੋਂ ਅੱਗੇ) ਹੋਰ (ਧਰਤੀ ਹੈ, ਤਾਂ ਦਸੋ) ਉਸ ਦੇ ਭਾਰ ਹੇਠਾਂ ਕਿਸ ਦਾ ਜੋਰੁ ਆਸਰਾ ਹੈ ?