ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(15)
ਸਾਹਿਬ
(ਜੋ ਜੀਵ) ਅਨੇਕਾਂ ਜੂਨਾਂ ਵਿਚ ਜਨਮ ਪਾਕੇ ਮਰਦਾ ਜੰਮਦਾ (ਰਹਿੰਦਾ) ਹੈ। (ਉਹ ਨਾਮ ਨੂੰ ਜਪਦਿਆਂ ਹੀ (ਮੁਕਤੀ ਰੂਪ) ਬਿਸਰਾਮ ਪਾ ਲੈਂਦਾ ਹੈ।
ਹਉ ਮੈਲਾ ਮਲੁ ਕਬਹੁ ਨ ਧੋਵੈ॥
ਹਰਿ ਕਾ ਨਾਮੁ ਕੋਟਿ ਪਾਪ ਖੋਵੈ॥
(ਜੋ) ਹੌਮੇ ਕਰ ਕੇ ਮੈਲਾ ਹੈ, (ਉਸਦੀ ਮੈਲ ਕਦੇਭੀ ਧੋਤੀ ਨਹੀਂ ਜਾਂਦੀ। ਹਰੀ ਦਾ ਨਾਮ ਲੋੜਾਂ ਪਾਪਾਂ ਨੂੰ ਨਾਸ ਕਰ ਦੇਂਦਾ ਹੈ।
ਐਸਾ ਨਾਮੁ ਜਪਹੁ ਮਨ ਰੰਗਿ॥
ਨਾਨਕ ਪਾਈਐ ਸਾਧ ਕੈ ਸੰਗਿ॥੩॥
ਹੇ ਮਨ! ਇਸ ਤਰ੍ਹਾਂ ਦਾ ਨਾਮ ਪ੍ਰੇਮ ਕਰਕੇ ਜਪੁ। ਸਤਿਗੁਰੂ ਜੀ (ਆਖਦੇ ਹਨ, ਪਰ ਉਹ ਨਾਮ) ਸੰਤਾਂ ਦੇ ਸੰਗ ਵਿਚੋਂ ਪਾਈਦਾ ਹੈ॥੩॥
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ॥
ਹਰਿ ਕਾ ਨਾਮੁ ਊਹਾ ਸੰਗਿ ਤੋਸਾ॥
ਜਿਸ (ਜਮ) ਮਾਰਗ ਦੇ ਕੋਹ ਨਹੀਂ ਗਿਣੇ ਜਾਂਦੇ ਹਰੀ ਦਾ ਨਾਮ ਉੱਥੇ (ਤੇਰੇ) ਨਾਲ ਰਹਿਣ ਵਾਲੀ [ਤੋਸਾ ਮੁਸਾਫਰੀ ਦੀ ਖੁਰਾਕ (ਹੋਕੇ) ਨਾਲ (ਜਾਂਦਾ ਹੈ)।
ਜਿਹ ਪੈਡੈ ਮਹਾ ਅੰਧ ਗੁਬਾਰਾ॥
ਹਰਿਕਾ ਨਾਮ ਸੰਗਿ ਉਜੀਆਰਾ॥