ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(18)
ਸਾਹਿਬ
ਵਾਲਾ ਹੈ)। ਹਰੀ ਦਾ ਨਾਮ ਹੀ ਦਾਸਾਂ ਨੂੰ ਤ੍ਰਿਪਤੀ (ਦੇ
ਵਾਲੀ) ਭੁਗਤਿ] ਖੁਰਾਕ ਹੈ।
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ॥
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ॥
ਹਰੀ ਦਾ ਨਾਮ ਹੀ ਦਾਸ ਦਾ ਰੂਪ ਤੇ ਰੰਗ ਹੈ। ਹਰੀ ਦੇ ਨਾਮਨੂੰ ਜਪਦਿਆਂ ਕਦੇ ਭੀ ਭੰਗੂ ਵਿਘਨ ਨਹੀਂ ਪੈਂਦਾ
ਹਰਿ ਕਾ ਨਾਮੁ ਜਨ ਕੀ ਵਡਿਆਈ॥
ਹਰਿ ਕੈ ਨਾਮਿ ਜਨ ਸੋਭਾ ਪਾਈ॥
ਹਰੀ ਦਾ ਨਾਮ ਹੀ ਦਾਸ ਦੀ ਵਡਿਆਈ ਹੈ। ਹਰੀ ਦੇ ਨਾਮ ਕਰਕੇ ਹੀ ਦਾਸ ਨੇ ਸੋਭਾ ਪਾਈ ਹੈ।
ਹਰਿ ਕਾ ਨਾਮੁ ਜਨ ਕਉ ਭੋਗੁ ਜੋਗੁ॥
ਹਰਿਨਾਮੁ ਜਪਤ ਕਛੁ ਨਾਹਿ ਬਿਓਗੁ॥
ਹਰੀ ਦਾ ਨਾਮ ਹੀ ਦਾਸ ਨੂੰ ਭੋਗ ਅਤੇ ਜੋਗ (ਦੇਂਦਾ ਹੈ)। ਹਰਿ ਨਾਮ ਨੂੰ ਜਪਦਿਆਂ ਕੁਝ ਭੀ [ਬਿਓਗੁ ਦੁਖ ਨਹੀਂ (ਹੁੰਦਾ)।
ਜਨੁ ਰਾਤਾ ਹਰਿ ਨਾਮ ਕੀ ਸੇਵਾ॥
ਨਾਨਕ ਪੂਜੈ ਹਰਿ ਹਰਿ ਦੇਵਾ॥੬॥
(ਜੋ) ਜਨ ਹਰਿ ਨਾਮ ਦੀ ਸੇਵਾ ਵਿਚ ਰੱਤਾ (ਗਿਆ ਹੈ। ਸਤਿਗੁਰੂ ਜੀ (ਆਖਦੇ ਹਨ, ਉਸ ਜਨ ਦੀ) [ਹਰਿ ਵਿਸ਼ਨ ਤੇ [ਹਰਿ] ਸ਼ਿਵਜੀ (ਭੀ) ਪੂਜਾ ਕਰਦੇ ਹਨ॥੬॥