ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/315

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(21)

ਸਾਹਿਬ


ਸੰਤ ਕੀ ਸੇਵਾ ਨਾਮੁ ਧਿਆਈਐ॥

ਵੱਡੇ ਭਾਗਾਂ ਨਾਲ ਸੰਤ ਦਾ ਸੰਗ ਪਾਈਦਾ ਹੈ। ਸੰਤ ਵੀ ਸੇਵਾ (ਕਰਕੇ ਹੀ) ਨਾਮ ਨੂੰ ਧਿਆ ਸਕੀਦਾ ਹੈ।

ਨਾਮਤੁਲਿ ਕਛੁ ਅਵਰ ਨ ਹੋਇ॥
ਨਾਨਕ ਗੁਰਮੁਖਿ ਨਾਮੁਪਾਵੈ ਜਨੁਕੋਇ॥੮॥੨॥

ਨਾਮ ਦੇ ਬਰਾਬਰ ਦਾ ਹੋਰ ਕੁਝ (ਭੀ ਸਾਧਨ)ਨਹੀਂ ਹੋ ਸਕਦਾ। ਸਤਿਗੁਰੂ ਜੀ (ਆਖਦੇ ਹਨ), ਕੋਈ (ਵਿਰਲਾ) ਪੁਰਸ਼ ਹੀ ਸਤਿਗੁਰਾਂ ਪਾਸੋਂ ਨਾਮ ਪਾਂਦਾ ਹੈ॥੮॥੨॥

ਸਲੋਕੁ॥ ਬਹੁ ਸਾਸਤ੍ਰ ਬਹੁ ਸਿਮ੍ਰਿਤੀ
ਪੇਖੇ ਸਰਬ ਢਢੋਲਿ॥

ਸ਼ਾਸਤ੍ਰ ਬਹੁਤ ਹਨ, ਸਿੰਮ੍ਰਿਤੀਆਂ ਬਹੁਤ ਹਨ, (ਅਸਾਂ ਇਹ) ਸਾਰੇ ਹੀ ਢੂੰਢ ਭਾਲ ਕਰਕੇ ਵੇਖੇ ਹਨ।

ਪੂਜਸਿ ਨਾਹੀ ਹਰਿ ਹਰੇ
ਨਾਨਕ ਨਾਮ ਅਮੋਲ॥੧॥

ਸਤਿਗੁਰੂ ਜੀ (ਆਖਦੇ ਹਨ), ਹਰਿ (ਨਾਮ ਦੇ ਦਰਬਾਰ ਕੋਈ ਭੀ) ਨਹੀਂ ਪੁਜ ਸਕਦਾ, (ਇਸ ਲਈ) ਹਰੀ ਦਾ ਨਾਮ ਅਮੋਲਕ ਪਦਾਰਥ ਹੈ॥੧॥

ਅਸਟਪਦੀ॥

ਜਾਪ ਤਾਪ ਗਿਆਨ ਸਭਿ ਧਿਆਨੁ॥
ਖਟ ਸਾਸਤ ਸਿਮ੍ਰਿਤਿ ਵਖਿਆਨ॥