ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(22)
ਸਾਹਿਬ
ਸਾਰੇ ਜਪ, ਤਪ, ਗਿਆਨ ਤੇ ਧਿਆਨ (ਕਰਨਾ) ਸ਼ਾਸਤ ਅਤੇ ਸਿੰਮ੍ਰਿਤੀਆਂ ਦਾ ਪੜ੍ਹਣਾ।
ਜੋਗ ਅਭਿਆਸ ਕਰਮ ਧਰ੍ਮ ਕਿਰਿਆ॥
ਸਗਲ ਤਿਆਗਿ ਬਨ ਮਧੇ ਫਿਰਿਆ॥
ਜੋਗਾਭਯਾਸ ਕਰਨਾ (ਜਾਂ ਹੋਰ ਧਰਮ ਦੇ ਕਰਮ ਕਰਨੇ, ਸਭਨਾਂ ਨੂੰ ਛਡ ਕੇ ਜੰਗਲ ਵਿਚ ਫਿਰਣਾ।
ਅਨਿਕ ਪ੍ਚਾਰ ਕੀਏ ਬਹੁ ਜਤਨਾ॥
ਪੁੰਨ ਦਾਨ ਹੋਮੇ ਬਹੁ ਰਤਨਾ॥
(ਹੋਰ ਭੀ) ਅਨੇਕ ਤਰ੍ਹਾਂ ਦੇ ਬਹੁਤ ਜਤਨ ਕਰਨੇ। ਦਾਨ ਪੁੰਨ (ਕਰਨਾ ਤੇ) ਬਹੁਤਾ [ਰਤਨਾ] ਘਿਓ ਹੋਮਕਰਨ।
ਸਰੀਰੁ ਕਟਾਇ ਹੋਮੈਕਰਿ ਰਾਤੀ॥
ਵਰਤ ਨੇਮ ਕਰੈ ਬਹੁ ਭਾਤੀ॥
ਸਰੀਰ ਨੂੰ ਰੱਤੀ੨ (ਜਿੰਨਾ) ਕੱਟ ੨ ਕੇ ਹੋਮ ਕਰਨਾ (ਏਹੋ ਜੇਹੇ ਹੋਰ ਭੀ) ਬਹੁਤ ਤਰ੍ਹਾਂ ਦੇ ਵਰਤ ਤੇ ਨੇਮ ਕਰਨੇ।
ਨਹੀ ਤੁਲਿ ਰਾਮ ਨਾਮ ਬੀਚਾਰ॥
ਨਾਨਕ ਗੁਰਮੁਖਿ ਨਾਮੁ ਜਪੀਐ ਇਕਬਾਰ॥੧॥
(ਇਤਆਦਿਕ ਕਰਮਾਂ ਧਰਮਾਂ ਦਾ) ਵਿਚਾਰ ਰਾਮ ਨਾਮ ਦੇ ਬਰਾਬਰ ਨਹੀਂ ਹੈ। ਸਤਿਗੁਰੂ ਜੀ (ਆਖਦੇ ਹਨ ਗੁਰ-ਸਿਖ ਹੋ ਕੇ ਜੇ ਇਕ ਵੇਰੀ ਵੀ ਨਾਮ ਨੂੰ ਜਪਿਆ ਜਾਏ (ਤਾਂ ਉਸ ਸਾਰੇ ਕਰਮਾਂ ਧਰਮਾਂ ਤੋਂ ਵਧੀਕ ਹੈ)॥੧॥