ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਾਂ (ਉਨ੍ਹਾਂ ਦੀਆਂ) ਜਾਤਾਂ, ਉਨ੍ਹਾਂ ਦੇ ਰੰਗਾਂ (ਤੇ ਉਨ੍ਹਾਂ) ਦੇ ਨਾਮ (ਆਦਿਕ) ਸਭਨਾਂ ਗੱਲਾਂ ਨੂੰ) ‘ਵੜੀ ਕਲਮ’ * ਨਾਲ ਲਿਖਿਆ ਜਾਏ । ਏਹ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ (ਪਹਿਲੇ ਤਾਂ ਇਹ ਲੇਖਾ ਲਿਖਣਾ ਹੀ ਕੋਣ ਜਾਣਦਾ ਹੈ ? (ਭਲਾ ਜੇ ਇਹ) ਲੇਖਾ ਲਿਖਿਆ ਜਾਏ ਤਾਂ ਉਹ) ਕਿੰਨਾਂ ਕੁ ਹੋਵੇਗਾ ? (ਕਿਉਂਕਿ): ਕੇਤਾ ਤਾਣੁ ਸੁਆਲਿਹੁ ਰੂਪੁ॥ ਕੇਤੀ ਦਾਤਿ ਜਾਣੈ ਕੌਣੁ ਕੂਤੁ॥ (ਉਸਦਾ; ਬਲ ਕਿੰਨਾ ਹੈ ? ਸੁੰਦਰਤਾ ਕਿੰਨੀ ਹੈ ? ਰੂਪ ਕਿੰਨਾ ਹੈ ? ਦਾਤਾਂ ਕਿੰਨੀਆਂ ਹਨ ? (ਇਨ੍ਹਾਂ ਸਭਨਾਂ ਗੱਲਾਂ ਨੂੰ ਜਾਣਨ ਦੇ ਵਾਸਤੇ ਕੋਣ | ਕੁਤ] ਕੁਬਤ ਰਖਦਾ ਹੈ ? (ਅਰਥਾਤ ਕਿਸੇ ਵਿਚ ਤਾਕਤ ਨਹੀਂ ਹੈ) । ਪ੍ਰਸ਼ਨ:--ਜੇ ਕੁਦਰਤ ਦਾ ਵੀਚਾਰ ਭੀ ਨਹੀਂ ਹੋ ਸਕਦਾ ਤਾਂ ਇਹ ਹੀ ਦਸੋ, ਜੋ ਜਗਤ ਕਿਵੇਂ ਹੋਯਾ ਹੈ ? ਉੱਤਰ:-- · ਕੀਤਾ ਪਸਾਉ ਏਕੋ ਕਵਾਉ ॥ ਤਿਸਤੇ ਹੋਇ ਲਖ ਦਰੀਆਉ॥

  • ਸ਼ਾਹੀ ਨਾਲ ਭਰੀ ਹੋਈ ਤੇ ਹਵਾ ਵਾਂ ਤੇਜ ਚਲਣ ਵਾਲੀ ਕਲਮ ਦਾ ਨਾਮ ਹੈ । ਵਰਤਮਾਨ ਸਮੇਂ ਦੀ ਫੌਟੌਨ ਪੈਂਨ ।