ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/322

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(28)

ਸਾਹਿਬ


ਜਾਕਾ ਮਨੁ ਹੋਇ ਸਗਲ ਕੀ ਰੀਨਾ
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ॥

ਜਿਸਦਾ ਮਨ ਸਾਰਿਆਂ (ਦੇ ਚਰਨਾਂ) ਦੀ ਖ਼ਾਕ ਹੋਇਆ ਹੈ।ਉਸ ਨੇ ਹਰਿ ਨਾਮ ਨੂੰ (ਜਪਕੇ) ਘਟ ਵਿਚ ਹਰੀ ਨੂੰ ਪਛਾਣ ਲਿਆ ਹੈ।

ਮਨ ਅਪੁਨੇ ਤੇ ਬੁਰਾ ਮਿਟਾਨਾ॥
ਪੇਖੈ ਸਗਲ ਸ੍ਰਿਸਟਿ ਸਾਜਨਾ॥

(ਜਿਸ ਨੇ) ਆਪਣੇ ਮਨ ਤੋਂ ਘਟ ਬੁਰਾ (ਸੁਭਾਵ) ਮਿਰ ਦਿੱਤਾ ਹੈ,(ਉਹ) ਸਾਰੀ ਸ੍ਰਿਸ਼ਟੀ ਨੂੰ ਸੱਜਣ ਕਰਕੇ ਵੇਖਦਾ ਹੈ।

ਸੂਖ ਦੂਖ ਜਨ ਸਮ ਦ੍ਰਿਸਟੇਤਾ॥
ਨਾਨਕ ਪਾਪ ਪੁੰਨ ਨਹੀਂ ਲੇਖਾ॥੬॥

(ਜਿਸ) ਪੁਰਸ਼ ਨੂੰ ਸੁਖ ਤੇ ਦੁਖ ਇਕਸਾਰ ਦਿੱਸਦ ਹੈ। ਸਤਿਗੁਰੂ ਜੀ (ਆਖਦੇ ਹਨ, ਉਸ ਨੂੰ) ਪਾਪ ਤੇ ਪੁੰਨ ਦਾ ਲੇਪ ਨਹੀਂ ਹੈ॥੬॥

ਨਿਰਧਨ ਕਉ ਧਨੁ ਤੇਰੋ ਨਾਉ॥
ਨਿਥਾਵੇ ਕਉ ਨਾਉ ਤੇਰਾ ਥਾਉ॥

ਧਨ ਤੋਂ ਹੀਣੇ ਨੂੰ ਤੇਰਾ ਨਾਮ ਧਨ ਹੈ।ਜਗ੍ਹਾ ਤੋਂ ਹੀਣੇ ਨੂੰ ਤੇਰਾ ਨਾਉਂ ਹੀ ਜਗ੍ਹਾ ਹੈ।

ਨਿਮਾਨੋ ਕਉ ਪ੍ਰਭ ਤੇਰੈ ਮਾਨੁ॥