ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/324

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(30)

ਸਾਹਿਬ


ਹਰੀ ਦੇ ਨਾਮ ਨੂੰ ਜਪਣਾ ਹੈ (ਅਤੇ) ਏਹੋ ਹੀ ਨਿਰਮਲ ਕਰਮ ਹੈ।

ਸਗਲ ਕ੍ਰਿਆ ਮਹਿ ਊਤਮ ਕਿਰਿਆ
ਸਾਧ ਸੰਗਿ ਦੁਰਮਤਿ ਮਲੁ ਹਿਰਿਆ॥

ਸਾਰਿਆਂ ਕਰਮਾਂ ਵਿਚੋਂ (ਇਹੋ) ਕਰਮ ਉੱਤਮ ਹੈ। (ਜੋ) ਸਾਧ ਸੰਗਤ ਕਰਨੀ (ਹੈ, ਕਿਉਂਕਿ ਏਹ) ਖੋਟੀ ਬੁਧੀ (ਰੂਪ) ਮੈਲ ਨੂੰ ਨਾਸ ਕਰਦੀ ਹੈ।

ਸਗਲ ਉਦਮ ਮਹਿ ਉਦਮੁ ਭਲਾ॥
ਹਰਿ ਕਾ ਨਾਮੁ ਜਪਹੁ ਜੀਅ ਸਦਾ॥

ਸਾਰੇ ਉੱਦਮਾਂ ਵਿਚੋਂ ਇਹੋ ਭਲਾ ਉੱਦਮ ਹੈ।(ਜੋ ਦਿਲ ਵਿਚ ਸਦਾ ਹੀ ਹਰੀ ਦਾ ਨਾਮ ਜਪਣਾ ਹੈ।

ਸਗਲ ਬਾਨੀ ਮਹਿ ਅੰਮਿ੍ਤ ਬਾਨੀ॥
ਹਰਿ ਕੋ ਜਸੁ ਸੁਨਿ ਰਸਨ ਬਖਾਨੀ॥

ਸਾਰਿਆਂ [ਬਾਨੀ ਸੁਭਾਵਾਂ ਵਿਚੋਂ (ਇਹ) ਸ੍ਵਭਾਵ ਅੰਮ੍ਰਿਤ ਹੈ, (ਜੋ ਕੰਨਾਂ ਨਾਲ) ਹਰੀ ਦਾ ਜਸ ਸੁਣਨਾ ਤੋਂ ਰਸਨਾ ਨਾਲ ਜਪਣਾ ਹੈ।

ਅਥਵਾ (੨) ਸਾਰੀਆਂ ਬਾਣੀਆਂ ਵਿਚ ਏਹ ਬਾਣੀ ਅੰਮ੍ਰਿਤ ਹੈ, (ਜੋ) ਹਰਿ ਜਸ ਦਾ ਸੁਣਨਾ ਤੇ ਜੀਭ ਨਾਲ ਜਪਣਾ ਹੈ।

ਸੰਗਲ ਥਾਨ ਤੇ ਓਹੁ ਊਤਮ ਥਾਨੁ॥