ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(31)
ਸਾਹਿਬ
ਨਾਨਕ ਜਿਹ ਘਟਿ ਵਸੈ ਹਰਿ ਨਾਮੁ॥੮॥੩॥
ਸਾਰੇ ਸਥਾਨਾਂ ਨਾਲੋਂ ਉਹ ਸਥਾਨ ਊਤਮ ਹੈ। ਸਤਿਗੁਰੂ ਜੀ (ਆਖਦੇ ਹਨ), ਜਿਸ ਹਿਰਦੇ ਵਿਚ ਹਰਿਨਾਮ ਵਸਦਾ ਹੈ॥੮॥੩॥
ਸਲੋਕੁ॥ ਨਿਰਗੁਨੀਆਰ ਇਆਨਿਆ
ਸੋ ਪ੍ਰਭੁ ਸਦਾ ਸਮਾਲਿ॥
ਹੇ ਗੁਣਾਂ ਤੋਂ ਹੀਣੇ ਬੇਸਮਝ ਬੰਦੇ! ਉਸ ਪ੍ਰਭੂ ਨੂੰ ਸਦਾ ਹੀ ਚੇਤੇ ਕਰ।
ਜਿਨਿਕੀਆ ਤਿਸੁ ਚੀਤਿ ਰਖੁ
ਨਾਨਕ ਨਿਬਹੀ ਨਾਲਿ॥੧॥
ਜਿਸਨੇ (ਤੈਨੂੰ ਪੈਦਾ) ਕੀਤਾ ਹੈ, ਉਸਨੂੰ ਚੇਤੇ ਰੱਖ, ਸਤਿਗੁਰੂ ਜੀ (ਆਖਦੇ ਹਨ,ਓਹੀਤੇਰੇ) ਨਾਲ ਨਿਭੇਗਾ॥੧॥
ਅਸਟਪਦੀ॥ਰਮਈਆ ਕੇ ਗੁਨ ਚੇਤਿ ਪਰਾਨੀ॥
ਕਵਨ ਮੂਲ ਤੇ ਕਵਨ ਦ੍ਰਿਸਟਾਨੀ॥
ਹੇ ਪ੍ਰਾਣੀ! ਰਾਮ ਦੇ ਗੁਣਾਂ ਨੂੰ ਚੇਤੇ ਕਰ(ਤੈਨੂੰਉਸਨੇ) ਕਿਸ ਮੂਲ ਤੋਂ ਕੀ (ਕੁਝ) ਬਣਾ ਵਿਖਾਯਾ ਹੈ।
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ॥
ਗਰਭ ਅਗਨਿ ਮਹਿ ਜਿਨਹਿ ਉਬਾਰਿਆ॥
ਜਿਸਨੇ ਤੈਨੂੰ ਬਣਾ ਕੇ, ਸੁਆਰਕੇ, ਸ਼ਿੰਗਾਰ ਦਿੱਤਾਹੈ। ਅਤੇ ਗਰਭ ਦੀ ਅੱਗ ਵਿਚੋਂ ਜਿਸਨੇ (ਤੈਨੂੰ) ਬਚਾਯਾ ਹੈ।