ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/327

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(33)

ਸਾਹਿਬ


ਜਿਹ ਸਾਦਿ ਪੀਵਹਿ ਸੀਤਲ ਜਲਾ॥
ਸੁਖਦਾਈਂ ਪਵਨੁ ਪਾਵਕੁ ਅਮੁਲਾ॥

ਜਿਸਦੀ ਕ੍ਰਿਪਾ ਨਾਲ ਠੰਢਾ ਪਾਨੀ ਪੀਂਦਾ ਹੈਂ ਜਿਸਦੀ ਕ੍ਰਿਪਾ ਨਾਲ ਸੁਖ ਦੇਨ ਵਾਲੀ ਹਵਾ ਤੇ ਅੱਗ ਮੁੱਲ ਤੋਂ ਬਿਨਾਂ (ਹੀ ਮਿਲ ਰਹੀ ਹੈ)।

ਜਿਹ ਪ੍ਰਸਾਦਿ ਭੋਗਹਿ ਸਭਿ ਰਸਾ॥
ਸਗਲ ਸਮਗ੍ਰੀ ਸੰਗਿ ਸਾਥਿ ਬਸਾ॥

ਜਿਸਦੀ ਕ੍ਰਿਪਾ ਨਾਲ ਸਾਰ ਰਸ ਭੋਗਦਾ ਹੈ ਅਤੇ ਸਾਰੀ (ਸੁਖ ਦੀ) ਸਮਗ੍ਰੀ ਦੇ ਸੰਗ ਵਿਚ (ਸੁਖ ਦੇ) ਨਾਲ ਵਸਦਾ ਹੈਂ।

ਦੀਨੇ ਹਸਤ ਪਾਵ ਕਰਨ ਨੇ ਰਜਨਾ॥
ਤਿਸਹਿਤਿਆਗਿਅਵਰ ਸੰਗਿ ਰਚਨਾ॥

(ਜਿਸਨੇ) ਹੱਥ ਪੈਰ, ਕੰਨ, ਅੱਖਾਂ ਤੇ ਜੀਭ(ਆਦਿਕ ਇੰ) ਦਿੱਤੇ ਹਨ। ਉਸਨੂੰ ਛੱਡ ਕੇ ਹੋਰਨਾਂ ਦੇ ਸੰਗ ਵਿਚ ਰਚ ਰਿਹਾ ਹੈਂ।

ਐਸੇ ਦੋਖ ਮੁੜ ਅੰਧ ਬਿਆਪੇ॥
ਨਾਨਕ ਕਾਢਿਲੇਹੁ ਪ੍ਰਭ ਆਪੇ॥੨॥

(ਇਹ)ਮੂਰਖ ਅੰਨ੍ਹਾ ਅਜਿਹੇ ਗੁਨਾਹਾਂ ਵਿਚਫਸਿਆ ਹੋਇਆ ਹੈ। ਸਤਿਗੁਰੂ ਜੀ (ਆਖਦੇ ਹਨ), ਹੇ ਪ੍ਰਭੂ! (ਤੂੰ) ਆਪੇ (ਹੀ ਇਸਨੂੰ) ਗੁਨਾਹਾਂ ਤੋਂ ਕੱਢ ਲੈ॥੨॥