ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 2 ) ਅਗਿਣਤ ਹੀ ਉਹ ਸੂਰਮੇ ਹਨ, ਜੋ ਆਪਣੇ) ਮੂੰਹ (ਸਾਰ=ਲੋਹਾ ਸ਼ਸਤਾਂ ਦੀ ਮਾਰ ਖਾਂਦੇ ਹਨ । ਅਗਿਣਤ ਹੀ । {ਹਨ, ਜੋ) [ਤਾਰ] ਇਕ ਰਸ [ਲਿਵ ਸਮਾਧੀ ਲਾਈ ਰਖਦੇ ਹਨ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ! ਤੂ ਸਦਾ ਸਲਾਮਤਿ ਨਿਰੰਕਾਰ ॥੧੭॥ ਇਨ੍ਹਾਂ ਤੁਕਾਂ ਦਾ ਅਰਥ ਹੋ ਚੁਕਾ ਹੈ) ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮ ਖੋਰ | ਅਸੰਖ ਅਮਰ ਕਰਿ ਜਾਹਿ ਜੋਰ ॥ ਅਗਿਣਤ ਹੀ ਮੂਰਖ (ਹਨ, ਅਗਿਣਤ ਹੀ) [ਅੰਧ ਘੋ ਮਹਾਂ ਮੂਰਖ ਹਨ । ਅਗਿਣਤ ਹੀ ਚੌਰ (ਹਨ, ਅਤੇ ਅਗਿਣਤ : ਹਰਾਮ ਖਾਣੇ ਹਣ । ਅਗਿਣਤ ਹੀ ਜਗਤ ਵਿਚ) [ਅ] ਹੁਕਮ * ਜੋਰ ਕਰਕੇ (ਤੁਰੇ) ਜਾਂਦੇ ਹਨ । ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥ ਅਗਿਣਤ (ਜ਼ਾਲਮ ਹਨ, ਜੋ ਜੀਵਾਂ ਦੇ ਗਲੇ ਵੱਢਣ ਨੂੰ [ਤਿਆ] ਜ਼ੁਲਮ ਕਮਾਂਦੇ ਹਨ । ਅਗਿਣਤ ਹੀ ਪਾਪੀ (ਹਨ, ਪਾਪ ਨੂੰ ਕਰਨ ਲਈ ਭੱਜਕੇ ਜਾਂਦੇ ਹਨ ।