ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩ ) . ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥ ਅਗਿਣਤ ਹੀ ਝੂਠੇ ਹਨ, ਜੋ) ਝੂਠ (ਧੰਧਿਆਂ ਵਿਚ) ਫਿਰ ਰਹੇ ਹਨ । ਅਗਿਣਤ ਹੀ (ਮਲੇਛ= ਮਲ+ ਇਛ) ਭੈੜੀ ਇਡਾ ਵਾਲੇ ਹਨ (ਅਤੇ ਅਗਿਣਤ ਹੀ) [ਮਲੁ ਭਖਿ ਗੰਦਗੀ ਖਾਣ ਵਾਲੇ (ਗੰਦਗੀ ਨੂੰ ਖਾਂਦੇ ਹਨ ! ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥ ਅਗਿਣਤ ਹੀ ਨਿੰਦਕ ਹਨ, ਜੋ ਨਿੰਦਾ ਕਰਕੇ ਲੋਕਾਂ ਦੇ ਪਾਪਾਂ ਰੂਪ) ਭਾਰ ਨੂੰ ਆਪਣੇ ਸਿਰ ਤੇ ਚੁੱਕਣਾ) ਕਰਦੇ ਹਨ । ਅਹੋ ਜੇਹੇ) ਨੀਚਾਂ ਦਾ ਬਹੁਤ) ਵਿਚਾਰ (ਗੁਰੂ) ਨਾਨਕ (ਹੋਰ ਕਿੰਨਾਂ ਕੁ ਕਹੋ ? ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੮ll (ਅਰਥ ਹੋ ਚੁਕਾ ਹੈ) ਪ੍ਰਸ਼ਨ:-ਜੇ ਨਿਰੰਕਾਰ ਦਾ ਵਿਚਾਰ ਨਹੀਂ ਹੋ ਸਕਦਾ, ਉਸਦੀ ਰਚਨਾਂ ਦਾ ਵਿਚਾਰ ਭੀ ਨਹੀਂ ਕੀਤਾ ਜਾਂਦਾ ਤਾਂ ਨਾ ਸਹੀ । ਪਰ ਉਸ ਦੇ ਨਾਵਾਂ ਥਾਵਾਂ ਦਾ ਵਿਚਾਰ ਤਾਂ ਕੁਝ ਆਖੋ । ਇਸ ਦੇ ਉੱਤਰ ਵਿਚ ਫੁਰਮਾਂਦੇ ਹਨ