ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(46)
ਸਾਹਿਬ
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ॥
ਮਿਥਿਆ ਹਸਤ ਪਰ ਦਰਬ ਕਉ ਹਿਰਹਿ॥
(ਉਹ) ਕੰਨ ਝੂਠੇ ਹਨ, (ਜੋ) ਪਰਾਈ ਨਿੰਦਾ ਸੁਣਦੇ ਹਨ। (ਉਹ) ਹੱਥ ਝੂਠੇ ਹਨ, (ਜੋ) ਪਰਾਏ ਧਨ ਨੂੰ ਚੁਰਾਂਦੇ ਹਨ
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ॥
ਮਿਥਿਆ ਰਸਨਾ ਭੋਜਨ ਅਨ ਸ੍ਵਾਦ॥
(ਉਹ) ਨੇਤ੍ਰ ਝੂਠੇ ਹਨ, (ਜੋ) ਪਰ-ਇਸਤ੍ਰੀ ਦੇ ਰੂਪ ਨੂੰ ਵੇਖਦੇ ਹਨ।(ਉਹ) ਰਸਨਾ ਝੂਠੀ ਹੈ, (ਜੋ ਨਾਮ ਤੋਂ ਬਿਨਾਂ ਹੋਰਨਾਂ ਭੋਜਨਾਂ ਦਾ ਸ੍ਵਾਦ ਲੈਂਦੀ ਹੈ।
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ॥
ਮਿਥਿਆ ਮਨ ਪਰ ਲੋਭ ਲੁਭਾਵਹਿ॥
(ਉਹ) ਪੈਰ ਝੂਠੇ ਹਨ, ਜੋ ਪਰਾਇਆ ਬੁਰਾ ਕਰਨ ਨੂੰ ਦੌੜਦੇ ਹਨ।(ਉਹ) ਮਨ ਝੂਠਾ ਹੈ, (ਜੋ) ਪਰ (ਧਨ ਦੇ ਲੋਭ ਦਾ ਲੋਭੀ ਹੁੰਦਾ ਹੈ।
ਮਿਥਿਆ ਤਨ ਨਹੀ ਪਰ ਉਪਕਾਰਾ॥
ਮਿਥਿਆ ਬਾਸੁ ਲੇਤ ਬਿਕਾਰਾ॥
(ਉਹ) ਸਰੀਰ ਝੂਠਾ ਹੈ, (ਜੋ) ਪਰ ਉਪਕਾਰ ਨਹੀਂ ਕਰਦਾ। (ਉਹ ਨੱਕ) ਝੂਠਾ (ਹੈ, ਜੋ) ਵਿਕਾਰਾਂ (ਲਈ ਵਾਸ਼ਨਾ ਲੈਂਦਾ ਹੈ।
ਬਿਨੁ ਬੂਝੇ ਮਿਥਿਆ ਸਭ ਭਏ॥