ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/344

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(50)

ਸਾਹਿਬ


ਸਭੁ ਕਛੁ ਜਾਨੈ ਆਤਮ ਕੀ ਰਹਤ॥

ਸਾਰੇ ਉਪਾਵ ਤੇ ਸਿਆਣਪਾਂ ਤੋਂ ਰਹਿਤ ਹੈ [ਆਤਮ] ਮਨ ਦੀ ਸਭ ਕੁਝ ਰਹਿਤ ਜਾਣਦਾ ਹੈ।

ਜਿਸੁ ਭਾਵੈ ਤਿਸੁ ਲਏ ਲੜਿ ਲਾਇ॥
ਥਾਨ ਥਨੰਤਰਿ ਰਹਿਆ ਸਮਾਇ॥

ਜਿਸਨੂੰ ਚਾਹੁੰਦਾ ਹੈ, ਉਸਨੂੰ ਲੜ ਨਾਲ ਲਾ ਲੈਂਦ ਹੈ। ਜਗ੍ਹਾ ਜਗ੍ਹਾ ਅੰਦਰ (ਓਹੀ) ਸਮਾ ਰਿਹਾ ਹੈ।

ਸੋ ਸੇਵਕੁ ਜਿਸੁ ਕਿਰਪਾ ਕਰੀ॥
ਨਿਮਖ ਨਿਮਖ ਜਪਿ ਨਾਨਕ ਹਰੀ॥੮॥੫

ਉਹ ਸੇਵਕ (ਪ੍ਰਵਾਣ ਹੈ), ਜਿਸ (ਉੱਤੇ ਉਸਨੇ ਕ੍ਰਿਪਾ ਕੀਤੀ ਹੈ। ਸਤਿਗੁਰੂ ਜੀ (ਆਖਦੇ ਹਨ, ਮੈਂ ਉਸ ਹਰੀ ਨੂੰ ਛਿਣ ਛਿਣ ਵਿਚ ਜਪਦਾ ਹਾਂ॥੮॥੫॥

ਸਲੋਕੁ॥ ਕਾਮ ਕ੍ਰੋਧ ਅਰੁ ਲੋਭ ਮੋਹ
ਬਿਨਸਿ ਜਾਇ ਅਹੰਮੇਵ॥

(ਜਿਸ ਕਰਕੇ) ਕਾਮ ਕ੍ਰੋਧ, ਲੋਭ, ਮੋਹ ਤੇ ਅਹੰਕਾਰ ਨਾਸ ਹੋ ਜਾਵੇ।

ਨਾਨਕ ਪ੍ਰਭ ਸਰਣਾਗਤੀ
ਕਰਿ ਪ੍ਰਸਾਦ ਗੁਰਦੇਵ॥੧॥

(ਇਸ ਲਈ ਮੈਂ) ਪ੍ਰਭੂ ਦੀ ਸਰਣ ਵਿਚ ਆਇਆ ਹਾਂ, ਹੇ ਗੁਰੂ (ਨਾਨਕ) ਦੇਵ (ਮੇਰੇ ਉੱਤੇ) ਕ੍ਰਿਪਾ ਕਰੋ॥੧॥