ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ II ਅਗਿਣਤ (ਹੀ ਕਰਤਾਰ ਦੇ) ਨਾਮ (ਹਨ, ਅਤੇ) ਅਗਿਣਤ (ਹੀ ਉਸ ਦੇ ਰਹਿਣ ਦੇ) ਟਿਕਾਣੇ ਹਨ । [ਅਰੀਮ ਪਰੇ ਤੋਂ ਪਰੇ ਅਮ] ਜਿਥੋਂ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ, (ਉਸ ਦੇ ਬਨਾਏ ਹੋਏ) ਅਗਿਣਤ ਹੀ ਲੋਕ ਹਨ । ਪ੍ਰਸ਼ਨ:-ਆਪ ਜੀ ਨੇ ਇਨ੍ਹਾਂ ਸਭਨਾਂ ਗੱਲਾਂ ਨੂੰ ਅਗਿਣਤ ਕਿਉਂ ਕਿਹਾ ਹੈ ? ਉੱਤਰ: ਅਸੰਖ ਕਹਹਿ ਸਿਰਿ ਭਾਰੁ ਹੋਇ ॥ ਅਗਿਣਤ (ਇਸ ਲਈ) ਕਹੇ ਹਨ, (ਕਿ ਗਿਣਤੀ ਵਾਲੇ ਸ਼ਬਦ ਨਾਲ ਆਖਿਆਂ) ਸਿਰ ਤੇ ਭਾਰ ਚਦਾ ਹੈ (ਅਰਥਾਤ ਬੇਹਿਸਾਬ ਨੂੰ ਹਿਸਾਬ ਵਾਲਾ ਕਹਿਣਾ ਭੀ ਕੁਦਰਤੀ ਅਸੂਲ ਦਾ ਘਾਤ ਕਰਕੇ ਸਿਰ ਉਤੇ ਪਾਪ ਚੁੱਕਣਾ) ਹੈ । ਅਥਵਾ-ਅਨਗਿਣਤ (ਜੀਵ) ਸਿਰ ਦੇ ਭਾਰ ਹੋ ਕੇ ਪੁੱਠੇ ਲਮਕ ਕੇ] (ਉਸ ਦੇ ਨਾਮਾਂ ਨੂੰ ਕਹਿ ਰਹੇ ਹਨ । ਕਮ ਪ੍ਰਸ਼ਨ:-ਸਤਿਗੁਰੂ ਜੀ ! ਜਿਸ ਗੱਲ ਦਾ ਹਿਸਾਬ ਜੁਬਾਨੀ ਨਾ ਹੋ ਸਕੇ, ਉਸ ਹਿਸਾਬ ਨੂੰ ਕਰਨ ਵਾਸਤੇ ਅੱਖਰ ਬਣਾਏ ਗਏ ਹਨ । ਜਦ ਆਪ ਫੁਰਮਾਂਦੇ ਹੋ ਕਿ ਉਸਦਾ ਹਿਸਾਬ ਨਹੀਂ ਹੋ ਸਕਦਾ, ਤਦ ਫਿਰ ਅੱਖਰਾਂ ਦੀ ਰਚਨਾਂ ਤਾਂ ਵਿਅਰਥ ਹੋਈ ਨਾਂ ? ਸਿੱਧਾਂ ਨੂੰ ਇਸ ਦੇ ਉੱਤਰ ਵਿਚ ਫੁਰਮਾਂਦੇ ਹਨ