ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(63)
ਸਾਹਿਬ
ਸਾਧ ਕੈ ਸੰਗਿ ਨਾਹੀ ਹਉ ਤਾਪੁ॥
ਸਾਧ ਕੈ ਸੰਗਿ ਤਜੈ ਸਭੁ ਆਪੁ॥
ਸਾਧ ਦੇ ਸੰਗੀ ਨੂੰ ਹੰਗਤਾ (ਰੂਪ) ਤਾਪ ਨਹੀਂ(ਹੁੰਦਾ) ਦੇ ਸੰਗ ਕਰਨ ਕਰਕੇ ਸਾਰਾ ਹੰਕਾਰ ਛੱਡ ਜਾਂਦਾ ਹੈ
ਆਪੇ ਜਾਨੈ ਸਾਧ ਬਡਾਈ॥
ਨਾਨਕ ਸਾਧ ਭੂ ਬਨਿਆਈ॥੩॥
(ਆਪਣੀ) ਵਡਿਆਈ ਨੂੰ ਸਾਧ ਆਪੇ ਹੀ ਜਾਣਦਾ ਹੈ।ਸਤਿਗੁਰੂ ਜੀ (ਕਹਿੰਦੇ ਹਨ), ਸਾਧ ਦੀ ਪ੍ਰਭੂ (ਨਾਲ ਰਹਿ) ਬਣ ਆਈ ਹੈ॥ ੩॥
ਸਾਧ ਕੈ ਸੰਗਿ ਨ ਕਬਹੂ ਧਾਵੈ॥
ਸਾਧ ਕੈ ਸੰਗਿ ਸਦਾ ਸੁਖੁ ਪਾਵੈ॥
ਸਾਧ ਦੇ ਸੰਗ ਕਰਕੇ (ਜੀਵ) ਕਦੇ (ਭੀ ਚੁਰਾਸੀ ਵਿਚ) ਨਹੀਂ ਜਾਂਦਾ। ਸਾਧ ਦੇ ਸੰਗ ਕਰਕੇ ਨਿੱਤ ਸੁਖ ਨੂੰ ਪਾ ਲੈਂਦਾ ਹੈ।
ਸਾਧ ਸੰਗਿ ਬਸਤੁ ਅਗੋਚਰ ਲਹੈ॥
ਸਾਧੂ ਕੈ ਸੰਗਿ ਅਜਰੁ ਸਹੈ॥
ਸਾਧ ਦਾ ਸੰਗ ਕਰਕੇ ਅਗੋਚਰ ਵਸਤੂ [ਬ੍ਰਹਮ] ਨੂੰ ਜਾਣ ਲੈਂਦਾ ਹੈ। ਸਾਧ ਦੇ ਸੰਗ ਕਰਕੇ (ਜੀਵ) ਅਜਰ-ਵਸਤੂ ਕਰਾਮਾਤ] ਨੂੰ ਜਰ ਲੈਂਦਾ ਹੈ।
ਸਾਧ ਕੈ ਸੰਗਿ ਬਸੈ ਬਾਨਿ ਊਚੈ॥