ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬) ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨਾ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥ (ਅਰਥ ਪਿਛੇ ਹੋ ਚੁਕਾ ਹੈ) । ਪ੍ਰਸ਼ਨ:-ਕਈ ਕਹਿੰਦੇ ਹਨ, ਜੋ ਅੰਤਹਕਰਣ ਦੀ ਸੁਧੀ ਵਾਸਤੇ ਪੁੰਨ ਕਰਮ ਕਰਨੇ ਚਾਹੀਦੇ ਹਨ, ਕਿਉਂਕਿ ਪੰਨੀ ਆਤਮਾ ਸੁਰਗ ਵਿਚ ਜਾਂਦਾ ਹੈ, ਅਤੇ ਪਾਪੀ ਨਰਕ ਭੋਗਦਾ ਹੈ । ਕੀ ਇਹ ਵਿਚਾਰ ਇਸੇ ਤਰਾਂ ਹੈ ? ਉੱਤਰ : ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ (ਹੇ ਸਿਧੇ ! ਜਦ) ਹੱਥ ਪੈਰ (ਜਾਂ) ਤਨੁ ਸਾਰੀ ਦੇਹ (ਮਿੱਟੀ ਨਾਲ ਭਰ ਜਾਂਦੀ ਹੈ (ਤਾਂ) ਪਾਣੀ ਨਾਲ ਧੋਤਿਆਂ ਉਹ ਖੇਹ (ਮਿੱਟੀ) ਉਤਰ ਜਾਂਦੀ ਹੈ) । ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ॥ ਫਿਰ ਜਦ) ਖ਼ਤੂ ਨਾਲ ਕਪੜਾ ਪਲੀਤ (ਅਪਵਿਤ) ਹੋ ਜਾਂਦਾ ਹੈ, (ਤਦ) ਸਾਬਣ ਦੇ ਲਾਕੇ (ਉਸਨੂੰ) ਧੋ ਲਈਦਾ ਹੈ ।