ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/377

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(੮੦)

ਸਾਹਿਬ

ਸੁਖਮਨੀ (੮੩) ਸਾਧ ਸੰਗਿ ਪਾਪਾ ਮਲੁ ਖੋਵੈ। BOJIH ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ (ਜੋ) ਸਾਧ ਸੰਗਿ ਕਰਕੇ ਪਾਪਾਂ ਦੀ ਮੈਲ ਨੂੰ ਨਾਸ ਕਰਦਾ ਹੈ।ਉਸ ਭਗਉਤੀ] ਭਗਤ ਦੀ ਬੁਧੀ ਉੱਤਮ ਹੋਈ ਹੈ। ਭਗਵੰਤ ਕੀ ਟਹਲਕਰੈ ਨਿਤ ਨੀਤਿ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ (ਜੋ) ਹਰਰੋਜ਼ ਵਾਹਿਗੁਰੂ ਦੀ ਸੇਵਾ ਕਰਦਾ ਹੈ।(ਜਿਸਨੇ) ਵਾਹਿਗੁਰੂ ਦੀ ਪ੍ਰੀਤੀ ਵਿਚ ਮਨ ਤਨ ਨੂੰ ਭੇਟਾ ਕਰ ਦਿੱਤਾ ਹੈ ਹਰਿ ਕੇ ਚਰਨ ਹਿਰਦੈ ਬਸਾਵੈ॥ ਕੇ ਨਾਨਕਐਸਾ ਭਗਉਤੀ ਭਗਵੰਤ ਕਉ ਪਾਵੈ॥੩॥ (ਜੋ) ਹਿਰਦੇਵਿਚ ਹਰੀਦੇ ਚਰਨ ਵਸਾਂਦਾ ਹੈ।ਸਤਿ- ਗੁਰੂ ਜੀ (ਆਖਦੇ ਹਨ), ਅਜਿਹਾ ਭਗਤ ਹੀ ਭਗਵੰਤ ਨੂੰ ਪਾਂਦਾ ਹੈ ॥੩॥ ਸੋ ਪੰਡਿਤੁ ਜੋ ਮਨੁ ਪਰਬੋਧੈ ॥ ਸੋ ਰਾਮ ਨਾਮੁ ਆਤਮ ਮਹਿ ਸੋਧੈ ॥ ਉਹ ਪੰਡਿਤ ਹੈ,ਜੋ ਮਨ ਨੂੰ ਉਪਦੇਸ਼ ਕਰਦਾ ਹੈ ਅਤੇ ਆਤਮ] ਮਨ ਵਿਚ ਰਾਮ ਦੇ ਨਾਮ ਦੀ ਵਿਚਾਰ ਕਰਦਾ ਹੈ ਰਾਮ ਨਾਮ ਸਾਰੁ ਰਸੁ ਪੀਵੈ ॥ ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ਹੈ।