ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/378

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(੮੦)

ਸਾਹਿਬ

ਸੁਖਮਨੀ ( ੮੪ ) (ਜੋ) ਰਾਮ ਨਾਮ (ਦੇ ਸਿਮਰਣ ਰੂਪ ਸਾਹਿਬ ਸਾਰ ਰਸੁ ਅੰਮ੍ਰਿਤ ਨੂੰ ਪੀਂਦਾ ਹੈ। ਉਸ ਪੰਡਿਤ ਦੇ ਉਪਦੇਸ਼ ਕਰ ਜਗਤ ਜੀਵਨ ਪਦਵੀ ਪਾਂਦਾ ਹੈ। ਹਰਿ ਕੀ ਕਥਾ ਹਿਰਦੈ ਬਸਾਵੈ॥ ਸੋ ਪੰਡਿਤੁ ਫਿਰਿ ਜੋਨਿ ਨ ਆਵੈ। (ਜੋ) ਹਰੀ ਦੀ ਕਥਾ ਨੂੰ ਹਿਰਦੇ ਵਿਚ ਵਸਾਂਦਾ ਹੈ।ਉਹ ਪੰਡਿਤ ਮੁੜ ਕੇ ਜੂਨਾਂ ਵਿਚ ਨਹੀਂ ਆਵੇਗਾ। ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲੁ ॥ ਸੂਖਮ ਮਹਿ ਜਾਨੈ ਅਸਥੂਲੁ॥ (ਜੋ) ਵੇਦਾਂ ਪੁਰਾਣਾਂ ਤੇ ਸਿੰਮ੍ਰਤੀਆਂ ਦੇ ਮੁੱਢ ਨੂੰ ਜਾਣਦਾ ਹੈ।(ਜੋ) ਸੂਖਮ ਸਥੂਲ ਵਿਚ (ਪ੍ਰਭੂ ਨੂੰ ਪੂਰਨ ਹੈ। ਜਾਣਦਾ ਹੈ - ਚਹੁ ਵਰਨਾ ਕਉ ਦੇ ਉਪਦੇਸੁ॥ ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥ (ਜੋ) ਚੌਹਾਂ ਵਰਣਾਂ ਨੂੰ (ਸਾਂਝਾ) ਉਪਦੇਸ਼ ਦੇਂਦਾ ਹੈ। ਸਤਿਗੁਰੂ ਜੀ (ਆਖਦੇ ਹਨ), ਉਸ ਪੰਡਿਤ ਨੂੰ ਸਾਡੀ ਸਦਾ ਨਮਸਕਾਰ ਹੈ ॥੪॥ ਬੀਜ ਮੰਤ੍ਰੁ ਸਰਬ ਕੋ ਗਿਆਨੁ॥ ਚਹੁ ਵਰਨਾ ਮਹਿ ਜਪੈ ਕੋਊ ਨਾਮੁ॥ ਬੀਜ ਮਾਤ੍ਰ ਗਿਆਨ ਸਭ ਨੂੰ ਹੈ। (ਪਰ) ਚੌਹਾਂਵਰ