ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(੮੦)
ਸਾਹਿਬ
( ੮੫ ) ਵਿਚੋਂ ਕੋਈ (ਵਿਰਲਾ) ਹੀ ਨਾਮ ਨੂੰ ਜਪਦਾ ਹੈ। ਜੋ ਜੋ ਜਪੈ ਤਿਸਕੀ ਗਤਿ ਹੋਇ ॥ ਸਾਧ ਸੰਗਿ ਪਾਵੈ ਜਨੁ ਕੋਇ ॥ ਸਾਹਿਬ ਜੋ ਜੋ (ਪੁਰਸ਼ ਨਾਮ) ਜਪਦਾ ਹੈ, ਉਨ੍ਹਾਂ ਦੀ ਗਤੀ ਹੁੰਦੀ ਹੈ। (ਪਰ) ਸਾਧ ਸੰਗ ਵਿਚੋਂ ਕੋਈ ਵਿਰਲਾ ਹੀ ਨਾਮ ਨੂੰ ਪਾਂਦਾ ਹੈ। ਕਰਿ ਕਿਰਪਾ ਅੰਤਰਿ ਉਰ ਧਾਰੈ॥ ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ॥ (ਗੁਰੂ) ਕ੍ਰਿਪਾਕਰਕੇ (ਜਿਸਦੇ) ਹਿਰਦੇ ਅੰਦਰ(ਨਾਮ) ਟਿਕਾ ਦੇਂਦਾ ਹੈ। (ਉਸ) ਪਸ਼ੂ-ਪਰੇਤ,ਮੂਰਖ ਤੇ ਪੱਥਰ ਵਰਗੇ ਕਠੋਰ) ਨੂੰ (ਭੀ ਨਾਮ) ਤਾਰ ਦੇਂਦਾ ਹੈ। ਰੂਪ ਸਰਬ ਰੋਗ ਕਾ ਅਉਖਦੁ ਨਾਮੁ ॥ ਕਲਿਆਣ ਰੂਪ ਮੰਗਲ ਗੁਣ ਗਾਮੁ॥ ਨਾਮ ਸਾਰੇ ਰੋਗਾਂ ਦਾ ਦਾਰੂ ਹੈ। (ਜੋ) ਮੰਗਲ ਗੁਣਾਂ ਦਾ ਗਾਉਣਾ ਹੈ, (ਇਹੋ) ਮੁਕਤ (ਦਾ ਸਾਧਨ ਹੈ)। ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥ ਮਿਲੈਜਿਸੁ ਲਿਖਿਆ ਨਾਨਕਤਿਸੁ ਧੁਰਿਕਰਮਿ ਕਿਸੇ ਜੁਗਤੀਤੇ ਕਿਸੇ ਧਰਮ ਕਰਕੇ (ਭੀ ਨਾਮ)ਨਹੀਂ ਪਾਈਦਾ ਹੈ। ਸਤਿਗੁਰੂ ਜੀ (ਆਖਦੇ ਹਨ, ਨਾਮ) ਉਸਨੂੰ ਮਿਲਦਾ ਹੈ, ਜਿਸਨੂੰ ਧੁਰ ਤੋਂ ਕਰਮਾਂ ਵਿਚ ਲਿਖਿਆ ਹੈ॥੫॥