ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(੮੦)
ਸਾਹਿਬ
ਖਮਨੀ ( 62 ) ਸਾਹਿਬ (ਫੇਰ ਉਹ)ਸਾਰਿਆਂ ਦੇਸੰਗ ਵਿਚ ਰਹਿੰਦਾ ਹੋਇਆ ਸਭ ਤੋਂ ਉਦਾਸੁ [ਨਿਰਚਾਹ] ਹੁੰਦਾ ਹੈ) । ਸਤਿਗੁਰੂਜੀ ਖਦੇ ਹਨ), ਇਸਤਰ੍ਹਾਂ ਦੀ ਜੁਗਤੀ ਵਾਲਾ (ਪੁਰਸ਼) ਰਾਮ ਭਗਤ' (ਹੁੰਦਾ ਹੈ) ॥੬॥ ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ ॥ (ਜੋ) ਪ੍ਰਭੂ ਦੀ ਆਗਿਆ (ਮੰਨਣ ਵਿਚ ਦਿਲ ਦਾ ਹਿਤ ਰੱਖਦਾ ਹੈ, ਉਹ ਜੀਵਨ ਮੁਕਤ ਕਹਾਉਂਦਾ ਹੈ । ਤੈਸਾ ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀ ਬਿਓਗੁ ॥ ਉਸਨੂੰ ਜੈਸਾ ਅਨੰਦ ਹੈ ਤੈਸਾ ਹੀ ਸੋਗ ਹੈ। (ਉਹ) ਸਦ ਅਨੰਦ (ਰਹਿੰਦਾ ਹੈ), ਉਸਨੂੰ (ਕਦੇ ਭੀ) ਦੁਖ ਨਹੀਂ ਹੁੰਦਾ ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ ॥ ਜੇਹਾ ਸੋਨਾ ਹੈ, ਉਸ ਨੂੰ ਤੇਹੀ ਹੀ ਮਿੱਟੀ ਹੈ । ਜੇਹਾ ਅੰਮ੍ਰਿਤ ਹੈ, ਤੇਹੀ ਹੀ ਕੌੜੀ ਜ਼ਹਿਰ ਹੈ। ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ ॥ ਜੇਹਾ ਮਾਨ ਹੈ ਤੇਹਾ ਹੀ ਅਪਮਾਨ ਹੈ। ਜੇਹਾਕੰਗਾਲ ਹੈ ਤੇਹਾ ਹੀ ਰਾਜਾ ਹੈ ।