ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(94)
ਸਾਹਿਬ
ਸਭ ਤੇ ਨੇਰੈ ਸਭਹੂ ਤੇ ਦੂਰਿ॥
ਨਾਨਕਆਪਿ ਅਲਿਪਤੁ ਰਹਿਆ ਭਰਪੂਗਿਆ
ਸਾਰਿਆਂ ਤੋਂ ਨੇੜੇ (ਵਸਦਾ ਹੋਇਆ ਭੀ ਸਭਤੋਂ
ਰਹਿੰਦਾ ਹੈ। ਸਤਿਗੁਰੂ ਜੀ (ਆਖਦੇਹਨ),ਆਪੇ ਪੂਰਣ
ਭੀ) ਅਸੰਗ ਹੋ ਰਿਹਾ ਹੈ ॥੪॥
ਕਈ ਕੋਟਿ ਪਾਤਾਲ ਕੋ ਵਾਸੀ ॥
ਕਈ ਕੋਟਿ ਨਰਕ ਸੁਰਗ ਨਿਵਾਸੀ॥
ਕਈ ਕ੍ਰੋੜਾਂ ਪਤਾਲ ਦੇ ਵਸਣ ਵਾਲੇ ਹਨ।ਕਿੰ
ਕੋੜਾਂ ਨਰਕ ਤੇ ਸੁਰਗ ਵਿਚ ਨਿਵਾਸ ਕਰਦੇ ਹਨ।
ਕਈਕੋਟਿ ਜਨਮਹਿ ਜੀਵਹਿ ਮਰਹਿ॥
ਕਈ ਕੋਟਿ ਬਹੁ ਜੋਨੀ ਫਿਰਹਿ ॥
ਕਿੰਨੇ ਕਰੋੜਾਂ ਜੰਮਦੇ ਹਨ,(ਕਿੱਨੇ ਕਰੋੜਾਂ) ਜੀਉਂਦੇ
ਹਨ ਤੇ (ਕਿੰਨੇ ਕ੍ਰੋੜਾਂ) ਮਰਦੇਹਨ। ਕਿੱਨੇ ਕਰੋੜਾਂ ਬਹੁਤੀਆਂ
ਜੂਨਾਂ ਵਿਚ ਫਿਰਦੇ ਹਨ ।
ਕਈਕੋਟਿ ਬੈਠਤ ਹੀ ਖਾਹਿ ॥
ਕਈ ਕੋਟਿ ਘਾਲਹਿ ਥਕਿ ਪਾਹਿ॥
ਕਈ ਕਰੋੜਾਂ ਬੈਠੇ ਹੀ ਖਾਂਦੇ ਹਨ। ਕਈ ਕਰੋੜਾਂਕਮਾਈ
ਕਰਦੇ ਥੱਕ ਪੈਂਦੇ ਹਨ,(ਫਿਰ ਭੀ ਉਨ੍ਹਾਂਨੂੰ ਢਿੱਡ ਭਰਕੇ ਖਾਣ
ਨੂੰ ਨਹੀਂ ਮਿਲਦਾ)।
ਕਈ ਕੋਟਿ ਕੀਏ ਧਨਵੰਤ॥