ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਇਸ ਲਈ, ਪੁੰਨ ਕਰਮ ਅੰਤਹਕਰਣ ਦੀ ਧੀ ਦਾ ਸਾਧਨ ਨਹੀਂ ਹਨ, ਅੰਤਹਕਰਣ ਦੀ ਸੁਧੀ ਤਾਂ ਪ੍ਰੇਮ ਕਰਕੇ ਹੀ ਹੁੰਦੀ ਹੈ. ) ੨੦ ਪ੍ਰਸ਼ਨ:-ਤੀਰਥ ਇਸ਼ਨਾਨ ਤੇ ਤਪ ਕਰਨਾ ਅਤੇ ਦਾਨ ਦੇ ਆਦਿਕ ਕਰਮਾਂ ਦਾ ਫਲ ਕੀ ਹੈ ? ਉਤਰ: ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ , ਪਾਵੈ ਤਿਲਕਾ ਮਾਨੁ ॥ ' (ਜੋ) ਤੀਰਥ ਇਸ਼ਨਾਨ ਤੇ) ਤਪ (ਕਰਨਾ ਹੈ, ਅਤੇ ਦਇਆ* (ਕਰਨੀ ਤੇ ) ਦਾਨ [ਦਤ] ਦੇਣਾ ਹੈ, ਅੰਬਵਾ ਜੋ ‘ਦਤਦਾਨ ਹੈ । ਜੇ ਕੋਈ ਇਨ੍ਹਾਂ ਕਰਮਾਂ ਦਾ ਮਾਨ ਪ੍ਰਾਪਤ ਪਾਵੇਗਾ ਤਾਂ ਉਹ ਤਿਲਕ ਜਾਣ ਵਾਲਾ ਹੋਵੇਗਾ, , ਅਰਥਾਤ ਇਹ ਕਰਮਾਂ ਦਾ ਫਲ ਸੂਰਗ ਮਿਲੇਗਾ ਅਤੇ ਜਦ ਪੁੰਨ ਕਰਮ ਖੀਨ ਗਏ ਤਾਂ ਫਿਰ ਉੱਥੋਂ ਡਿੱਗਣਾ ਪਊ) ਪ੍ਰਸ਼ਨ:-ਸਥਿਰ ਮਾਨ ਭੀ ਕਿਸੇ ਨੂੰ ਮਿਲਿਆ ਹੈ ? ਉੱਤਰ ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰ ਗਤਿ ਤੀਰਥਿ ਮਲਿ ਨਾਉ ॥ (ਜਿਨ੍ਹਾਂ ਨੇ ਨਾਮ ਨੂੰ) ਸੁਣਿਆ (ਤੇ) ਮੰਨਿਆ ਹੈ, ਅਤੇ ਇ ਦੋਵੇਂ ਕਰਮ ਕਰਦਿਆਂ ਹੋਯਾਂ ) ਮਨ ਵਿਚ [ਭਾਉ] ਪ੍ਰੇਮ (ਧਾਗ

  • ਕਿਸੇ ਨੂੰ ਦੁਖੀ ਵੇਖਕ ਉਸਦੇ ਦੁਖ ਦੂਰ ਕਰਨ ਦੀ ਇੱਛਾ ਨਾਮ ਦਇਆਂ ਹੈ |

ਜੋ ਯੁੱਗ ਵੇਦੀ ਦੇ ਅੰਦਰ ਬੈਠਕੇ ਦਾਨ ਕੀਤਾ ਜਾਂਦਾ ਉਸ ਦਾ ਨਾਮ ‘ਦੱਤ ਦਾਨ ਹੈ ।