ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/398

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(104)

ਸਾਹਿਬ


ਹੈ। ਜੋ ਉਸਨੂੰ ਭਾਉਂਦਾ ਹੈ ਫਿਰ ਓਹੀ ਹੁੰਦਾ ਹੈ। ਕਬਹੂ ਊਚ ਨੀਚ ਮਹਿ ਬਸੈ॥ ਕਬਹੂ ਸੋਗ ਹਰਖ ਰੰਗਿ ਹਸੈ॥ (ਇਹਜੀਵ) ਕਦੇ ਊਚ (ਤੇਕਦੇ) ਨੀਚ(ਜੋਨੀ ਵਿਚ ਜਾ ਵਸਦਾ ਹੈ। ਕਦੇ ਸੋਗ (ਵਿਚ ਰੋਂਦਾ ਹੈ ਤੇ ਕਦੇ)ਹਰਖਦੇ ਰੰਗ ਵਿਚ ਹੱਸਦਾ ਹੈ ਕਬਹੂ ਨਿੰਦ ਚਿੰਦ ਬਿਉਹਾਰ॥ ਕਬਹੂ ਊਭ ਅਕਾਸ ਪਇਆਲ॥ ਕਦੇ ਨਿੰਦਾ (ਤੇ ਕਦੇ) ਉਸਤਤੀ ਦਾ ਵਿਹਾਰਕਰ ਹੈ। ਕਦੇ ਅਕਾਸ਼ ਵਿਚ ਉਭ] ਉਤਾਂਹ (ਤੇ ਕਦੇ) ਪਤਾਲ (ਵਿਚ ਹੇਠਾਂ ਜਾ ਪੈਂਦਾ ਹੈ)। ਕਬਹੂ ਬੋਤਾ ਬ੍ਰਹਮ ਬੀਚਾਰ॥ । ਨਾਨਕ ਆਪਿ ਮਿਲਾਵਣਹਾਰ॥੫॥ ਕਦੇਹਮ ਵਿਚਾਰ ਦੇ ਜਾਣਨ ਵਾਲਾ (ਹੋਜਾਂਦਾਹੈ) ਸਤਿਗੁਰੂ ਜੀ (ਆਖਦੇ ਹਨ, ਉਸ ਵੇਲੇ) ਮਿਲਾਵਣ ਵਾਲਾ (ਇਸ ਨੂੰ) ਆਪਣੇ ਵਿਚ (ਮਿਲਾ ਲੈਂਦਾ ਹੈ)॥੫॥ ਕਬਹੂ ਨਿਰਤਿ ਕਰੈ ਬਹੁ ਭਾਤਿ॥ ਕਬਹੂ ਸੋਇ ਰਹੈ ਦਿਨੁ ਰਾਤਿ॥ ਕਦੇ ਬਹੁਤ ਕਿਸਮਾਂ ਦੇ ਨਾਚ ਕਰਦਾ ਹੈ |ਕਦੇ ਦਿ ਰਾਤੀ ਸੁੱਤਾ ਰਹਿੰਦਾ ਹੈ।