ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(111)
ਸਾਹਿਬ
ਕੋਟਿ ਕਰਮ ਕਰੈ॥ ਹਉ ਧਾਰੇ॥
ਸ੍ਰਮੁ ਪਾਵੈ ਸਗਲੇ ਬਿਰਥਾਰੇ॥
(ਜੋ ਹਮੈ ਨੂੰ ਧਾਰਕੇ ਅਨੇਕਾਂ ਕਰਮ ਕਰਦਾ ਹੈ,(ਉਹ ਕਰਮਾਂ ਦੇ ਕਰਨ ਦਾ) ਕਸ਼ਟ ਪਾਂਦਾ ਹੈ, (ਕਿਉਂਕਿ ਉਸਦੇ ਸਾਰੇ (ਕਰਮ) ਬਿਰਥਾ ਜਾਂਦੇ ਹਨ। ਅਨਿਕ ਤਪਸਿਆ ਕਰੋ ਅਹੰਕਾਰੁ॥ ਨਰਕ ਸੁਰਗ ਫਿਰਿ ਫਿਰਿ ਅਵਤਾਰੁ॥ (ਜੋ) ਅਨੇਕ (ਤਰ੍ਹਾਂ ਦੀ) ਤਪਸਿਆ (ਕਰਨ ਦਾ ਹੰਕਾਰ ਕਰਦਾ ਹੈ। (ਉਹ) ਮੁੜ ਮੁੜ ਕੇ ਨਰਕ ਸੁਰਗ ਵਿਚ ਜਨਮ ਲੈਂਦਾ ਹੈ। ॥ ਅਨਿਕ ਜਤਨ ਕਰਿ ਆਤਮੁ ਨਹੀ ਹਰਿ ਦਰਗਹ ਕਹੁ ਕੈਸੇ ਗਵੈ॥ ਅਨੇਕਾਂ ਸਾਧਨ ਕਰਕੇ (ਭੀ ਜਿਸਦਾ) ਮਨ ਨਹੀਂ ਕੋਮਲ ਹੋਯਾ। ਦੱਸੋ, ਉਹ ਹਰੀ ਦੀ ਦਰਗਾਹ ਵਿਚ ਕਿਸ ਤਰ੍ਹਾਂ ਜਾਏਗਾ? ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ॥ ਜੋ ਆਪਣੇ ਆਪ ਨੂੰ ਭਲਾ ਕਹਾਉਂਦਾ ਹੈ। ਉਸ ਦੇ ਜੇ ਭਲਿਆਈ ਨਹੀਂ ਆਉਂਦੀ ਹੈ। ਸਰਬ ਕੀ ਰੇਨ ਜਾਕਾ ਮਨੁ ਹੋਇ॥