ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹੈ ( 80 ) (ਉਸਦਾ) ਮਨ ਸਦਾ (ਹੀ) ਸੱਤ (ਸੁਹਾਣ ਚਿੱਤ ਦੇ ਚਾfe ਅਨੰਦ ਸਰੂਪ ਨਾਲ ਮਿਲਿਆ ਰਹਿੰਦਾ ਹੈ। ਪ੍ਰਸ਼ਨ: ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣ ਨੂੰ ਜਿਤੁ ਹੋਆ ਆਕਾਰੁ ॥ ਉਹ ਵੇਲਾ ਕੇਹੜਾ ਸੀ ? ਸਮਾ ਕੇਹੜਾ ਸੀ ? ਤਿੱਥ ਕੋਹੜ ਸੀ ? ਅਤੇ ਵਾਰ ਕੇਹੜਾ ਸੀ ? ਰੱਤ ਕੇਹੜੀ ਸੀ ? ਮਹੀਨਾ ਕੇਹੜਾ ਸੀ: ਜਦੋਂ (ਇਹ) [ਆਕਾਰੀ ਜਗਤ ਪੈਦਾ ਹੋਇਆ ਸੀ । ਉੱਤਰ: ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ (ਉਸ) ਵੇਲੇ ਦਾ ਪਤਾ ਉਨਾਂ ਪੰਡਤਾਂ ਨੇ (ਭੀ) ਨਹੀਂ ਪਾਇਆ ਜੇਹੜੇ ਪੁਰਾਣਾਂ ਦੇ ਲੇਖਕ ਹੋਏ ਹਨ । (ਅਤੇ ਉਸ ਵਕਤ ਦਾ ਪਤਾ ਉਨਾਂ) [ਕਾਦੀਆਂt] ਕਾਤਬਾਂ (ਨੇ ਭੀ) ਨਹੀਂ ਪਾਇਆ ਜੇਹੜੇ ਕੁਰਾਣ (ਆਦਿਕ ਕਿਤਾਬਾਂ ਦੇ) ਲੇਖਾਂ ਨੂੰ ਲਿਖਣ ਵਾਲੇ ਸਨ ਵਖਤ ਤੇ ਵੇਲਾ ਹਿੰਦੀ ਤੇ ਉਰਦੁ ਦੋਹਾਂ ਜ਼ਬਾਨਾਂ ਦੇ ਨਾਮ ਹਨ' ਕੁਰਾਣ ਆਦਿਕ ਕਤੇਬਾਂ ਦੇ ਲਿਖਾਰੀਆਂ ਦਾ ਨਾਮ ਹੈ ।